ਜੰਮੂ-ਕਸ਼ਮੀਰ ’ਚ ਸੱਚ ਬੋਲਣਾ ਗੁਨਾਹ ਹੋ ਗਿਆ : ਮਹਿਬੂਬਾ

0
223

ਸ੍ਰੀਨਗਰ : ਪੀਪਲਜ਼ ਡੈਮੋਕੇ੍ਰਟਿਕ ਪਾਰਟੀ (ਪੀ ਡੀ ਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਸੱਚ ਬੋਲਣਾ ਗੁਨਾਹ ਹੋ ਗਿਆ ਹੈ ਅਤੇ ਸਹੀ ਗੱਲ ਕਹਿਣ ’ਤੇ ਸਜ਼ਾ ਹੋ ਸਕਦੀ ਹੈ। ਜੰਮੂ-ਕਸ਼ਮੀਰ ਪੁਲਸ ਵੱਲੋਂ ‘ਬੀ ਬੀ ਸੀ’ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੇ ਜਾਣ ’ਤੇ ਪੀ ਡੀ ਪੀ ਪ੍ਰਮੁੱਖ ਦੀ ਇਹ ਪ੍ਰਤੀਕਿਰਿਆ ਆਈ ਹੈ। ਪੁਲਸ ਨੇ ਇਹ ਚੇਤਾਵਨੀ ਬੀ ਬੀ ਸੀ ਨੂੰ ‘ਕੋਈ ਵੀ ਖ਼ਬਰ ਤੁਹਾਡੀ ਆਖਰੀ ਖ਼ਬਰ ਹੋ ਸਕਦੀ ਹੈ : ਕਸ਼ਮੀਰ ਦੀ ਪ੍ਰੈੱਸ ’ਤੇ ਭਾਰਤ ਦੀ ਕਾਰਵਾਈ’ ਸਿਰਲੇਖ ਵਾਲੀ ਰਿਪੋਰਟ ਨੂੰ ਲੈ ਕੇ ਦਿੱਤੀ ਹੈ। ਇਹ ਰਿਪੋਰਟ ਜੰਮੂ-ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ’ਚ ਪੱਤਰਕਾਰਤਾ ਦੀ ਸਥਿਤੀ ’ਤੇ ਹੈ। ਮਹਿਬੂਬਾ ਨੇ ਸੋਸ਼ਲ ਮੀਡੀਆ ਮੰਚ ‘ਐੱਕਸ’ ’ਤੇ ਇੱਕ ਪੋਸਟ ’ਚ ਕਿਹਾ, ‘2019 ਤੋਂ ਜੰਮੂ-ਕਸ਼ਮੀਰ ’ਚ ਸੱਚ ਬੋਲਣਾ ਨਾ ਕੇਵਲ ਗੁਨਾਹ ਹੋ ਗਿਆ ਹੈ, ਬਲਕਿ ਸਹੀ ਗੱਲ ਕਹਿਣ ’ਤੇ ਸਜ਼ਾ ਵੀ ਹੋ ਸਕਦੀ ਹੈ।’ ਮੁਫ਼ਤੀ ਨੇ ਕਿਹਾ ‘ਬੀ ਬੀ ਸੀ’ ਦੀ ਇਹ ਰਿਪੋਰਟ ਕੇਵਲ ਕੌੜੀ ਸੱਚਾਈ ਨੂੰ ਸਾਹਮਣੇ ਲਿਆਉਂਦੀ ਹੈ, ਜੋ ਐੱਸ ਆਈ ਏ (ਸਟੇਟ ਇਨਵੈਸਟੀਗੇਸ਼ਨ ਏਜੰਸੀ) ਸਮੇਤ ਹੋਰ ਏਜੰਸੀਆਂ ਲਈ ਵੀ ਇੱਕ ਸਮੱਸਿਆ ਹੈ।

LEAVE A REPLY

Please enter your comment!
Please enter your name here