ਟੁੱਟੀ ਹੋਈ ਸਮੂਹਿਕ ਚੇਤਨਾ ਨੂੰ ਜੋੜਨ ਦੀ ਇਮਾਨਦਾਰ ਕੋਸ਼ਿਸ਼ ਸੀ ‘ਭਾਰਤ ਜੋੜੋ ਯਾਤਰਾ’ : ਖੜਗੇ

0
244

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਭਾਰਤ ਜੋੜੋ ਯਾਤਰਾ’ ਦੀ ਪਹਿਲੀ ਗਰ੍ਹੇਗੰਢ ’ਤੇ ਵੀਰਵਾਰ ਕਿਹਾ ਕਿ ਇਹ ਯਾਤਰਾ ਦੇਸ਼ ਦੀ ਟੁੱਟੀ ਹੋਈ ਸਮੂਹਿਕ ਚੇਤਨਾ ਨੂੰ ਫਿਰ ਤੋਂ ਜੋੜਨ ਲਈ ਇੱਕ ਇਮਾਨਦਾਰ ਕੋਸ਼ਿਸ਼ ਸੀ। ਰਾਹੁਲ ਗਾਂਧੀ ਨੇ ਬੀਤੇ ਸਾਲ ਪਾਰਟੀ ਦੇ ਕਈ ਨੇਤਾਵਾਂ ਨਾਲ ਕਰੀਬ 4000 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਕੀਤੀ ਸੀ। ਇਸ ਦੌਰਾਨ ਉਨ੍ਹਾ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ। ਇਹ ਯਾਤਰਾ ਪਿਛਲੇ ਸਾਲ ਸੱਤ ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਇਸ ਸਾਲ 30 ਜਨਵਰੀ ਨੂੰ ਸ੍ਰੀਨਗਰ ’ਚ ਖ਼ਤਮ ਹੋਈ ਸੀ। ਖੜਗੇ ਨੇ ਟਵਿੱਟਰ ’ਤੇ ਪੋਸਟ ਕੀਤਾ ਕਿ ਭਾਰਤ ਜੋੜੋ ਯਾਤਰਾ ਇੱਕ ਰਾਸ਼ਟਰੀ ਜਨ-ਅੰਦੋਲਨ ਹੈ, ਜੋ ਇਤਿਹਾਸ ’ਚ ਵੱਖਰੀ ਹੈ। ਉਨ੍ਹਾ ਕਿਹਾ, ‘ਅੱਜ ਯਾਤਰਾ ਦਾ ਇੱਕ ਸਾਲ ਪੂਰਾ ਹੋਣ ’ਤੇ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਮੈਂ ਰਾਹੁਲ ਗਾਂਧੀ, ਸਾਰੇ ਭਾਰਤ ਯਾਤਰੀਆਂ ਅਤੇ ਸਾਡੇ ਲੱਖਾਂ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ, ਜੋ ਇਸ ਯਾਤਰਾ ’ਚ ਸ਼ਾਮਲ ਹੋਏ।’ ਉਨ੍ਹਾ ਕਿਹਾ, ‘ਨਫ਼ਰਤ ਅਤੇ ਵੰਡਣ ਵਾਲੇ ਏਜੰਡੇ ਨੂੰ ਛੁਪਾਉਣ ਲਈ, ਲੋਕਾਂ ਦੇ ਵਾਸਤਵਿਕ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ, ਅਪ੍ਰਸੰਗਿਕ ਸੁਰਖੀਆ ਬਣਾਉਣ ਦਾ ਰੁਝਾਨ ਸਾਡੇ ਸਮੂਹਿਕ ਚੇਤਨਾ ’ਤੇ ਇੱਕ ਸੋਚਿਆ-ਸਮਝਿਆ ਹਮਲਾ ਹੈ। ਯਾਤਰਾ ਆਰਥਕ ਅਸਮਾਨਾਤਵਾਂ, ਮਹਿੰਗਾਈ, ਬੇਰੁਜ਼ਗਾਰੀ, ਸਮਾਜਕ ਅਨਿਆਏ, ਸੰਵਿਧਾਨ ਦੀ ਉਲੰਘਣਾ, ਸੱਤਾ ਦੇ ਕੇਂਦਰੀਕਰਨ ਦੇ ਵਾਸਤਵਿਕ ਮੁੱਦਿਆਂ ਨੂੰ ਲੋਕਾਂ ਦੀ ਕਲਪਨਾ ਦੇ ਕੇਂਦਰ ’ਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ।’ ਉਨ੍ਹਾ ਕਿਹਾ ਕਿ ਇਹ ਯਾਤਰਾ ਲੋਕਾਂ ਦੀ ਭਾਗੀਦਾਰੀ ਰਾਹੀਂ ਸਾਡੇ ਸਮਾਜ ’ਚ ਨਫ਼ਰਤ ਅਤੇ ਦੁਸ਼ਮਣੀ ਦੇ ਖ਼ਤਰੇ ਨਾਲ ਲੜਨ ਲਈ ਜਾਰੀ ਹੈ। ਉਨਾ ਕਿਹਾ ਕਿ ਕਾਂਰਗਸ ਪਾਰਟੀ ਸਾਡੇ ਸੰਵਿਧਾਨ ਦੀ ਰੱਖਿਆ ਅਤੇ ਸਾਡੇ ਲੋਕਤੰਤਰ ਦੀ ਸੁਰੱਖਿਆ ਕਰਨ ਦੀ ਕੋਸ਼ਿਸ਼ ’ਚ ਲਗਾਤਾਰ ਲੋਕਾਂ ਤੱਕ ਪਹੁੰਚ ਰਹੀ ਹੈ। ਅੱਜ ਵੀ ਭਾਰਤ ਜੋੜੋ ਯਾਤਰਾ ਜਾਰੀ ਹੈ।

LEAVE A REPLY

Please enter your comment!
Please enter your name here