ਇਹ ਉਥੇ ਹੀ ਹੋ ਸਕਦੈ, ਜਿੱਥੇ ਲੋਕਤੰਤਰ ਨਹੀਂ : ਚਿਦੰਬਰਮ

0
265

ਖੜਗੇ ਨੂੰ ਜੀ-20 ‘ਚ ਰਾਤਰੀ ਖਾਣੇ ‘ਤੇ ਨਾ ਬੁਲਾਉਣਾ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ 9 ਸਤੰਬਰ ਦੀ ਰਾਤ ਨੂੰ ਦਿੱਤੇ ਗਏ ਜੀ-20 ਨੇਤਾਵਾਂ ਦੇ ਡਿਨਰ ‘ਚ ਨਹੀਂ ਬੁਲਾਇਆ ਗਿਆ | ਇਹ ਡਿਨਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਤਾ | ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਕਿਹਾ—ਇਹ ਕੇਵਲ ਉਥੇ ਹੀ ਸਕਦਾ ਹੈ, ਜਿੱਥੇ ਕੋਈ ਲੋਕਤੰਤਰ ਨਹੀਂ | ਮੈਨੂੰ ਮੀਡੀਆ ਜ਼ਰੀਏ ਇਹ ਜਾਣਕਾਰੀ ਮਿਲੀ ਕਿ ਜੀ-20 ‘ਚ ਰਾਸ਼ਟਰਪਤੀ ਵੱਲੋਂ ਆਯੋਜਿਤ ਨੇਤਾਵਾਂ ਦੇ ਡਿਨਰ ‘ਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਦਲ ਦੇ ਨੇਤਾ ਨੂੰ ਨਹੀਂ ਬੁਲਾਇਆ ਗਿਆ | ਹਾਲੇ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈ, ਜਿੱਥੇ ਲੋਕਤੰਤਰ ਅਤੇ ਵਿਰੋਧੀ ਦਲ ਦੀ ਹੋਂਦ ਖ਼ਤਮ ਹੋ ਜਾਵੇ |
ਸ਼ਿਵ ਸੈਨਾ ਸਾਂਸਦ ਸੰਜੈ ਰਾਊਤ ਨੇ ਕਿਹਾ ਕਿ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਡਿਨਰ ‘ਚ ਬੁਲਾਇਆ, ਜਦਕਿ ਤੁਹਾਨੂੰ ਪਤਾ ਹੈ ਕਿ ਉਹਨਾ ਦੀ ਸਿਹਤ ਠੀਕ ਨਹੀਂ, ਉਹ ਆਉਣ ਵਾਲੇ ਨਹੀਂ ਹਨ, ਪਰ ਵਿਰੋਧੀ ਦਲ ਦੇ ਨੇਤਾ ਖੜਗੇ ਨੂੰ ਨਹੀਂ ਬੁਲਾਇਆ | ਜੇਕਰ ਲੋਕਤੰਤਰ ‘ਚ ਵਿਰੋਧੀ ਦਲ ਦੇ ਨੇਤਾ ਨੂੰ ਸਥਾਨ ਨਹੀਂ ਤਾਂ ਇਹ ਤਾਨਾਸ਼ਾਹੀ ਹੈ |

LEAVE A REPLY

Please enter your comment!
Please enter your name here