ਅਮਰੀਕੀ ਪੱਤਰਕਾਰਾਂ ਨੂੰ ਮੋਦੀ ਤੋਂ ਨਹੀਂ ਪੁੱਛਣ ਦਿੱਤੇ ਸਵਾਲ, ਕਾਂਗਰਸ ਦਾ ਦੋਸ਼

0
187

ਨਵੀਂ ਦਿੱਲੀ : ਜੀ-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਭਾਰਤ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਦੋਵਾਂ ਨੇਤਾਵਾਂ ਵਿਚਾਲੇ ਕਰੀਬ ਇੱਕ ਘੰਟੇ ਚੱਲੀ ਇਸ ਦੁਵੱਲੀ ਮੀਟਿੰਗ ‘ਚ ਕਈ ਮੁੱਦਿਆਂ ‘ਤੇ ਸਹਿਮਤੀ ਬਣੀ | ਇਸ ਮੁਲਾਕਾਤ ਨੂੰ ਲੈ ਕੇ ਕਾਂਗਰਸ ਨੇ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ | ਕਾਂਗਰਸ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਦੀ ਟੀਮ ਨੇ ਕਿਹਾ ਕਿ ਸਰਕਾਰ ਨੇ ਦੁਵੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਉਨ੍ਹਾ ਤੋਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਦਿੱਤੀ | ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿਟਰ ‘ਤੇ ਲਿਖਿਆ, ‘ਰਾਸ਼ਟਰਪਤੀ ਬਾਇਡਨ ਦੀ ਟੀਮ ਦਾ ਕਹਿਣਾ ਹੈ ਕਿ ਕਈ ਬੇਨਤੀਆਂ ਦੇ ਬਾਵਜੂਦ ਭਾਰਤ ਨੇ ਉਨ੍ਹਾਂ ਦੀ ਦੁਵੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਉਨ੍ਹਾ ਅਤੇ ਪ੍ਰਧਾਨ ਮੰਤਰੀ ਮੋਦੀ ਤੋਂ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਦਿੱਤੀ |’ ਉਨ੍ਹਾ ਕਿਹਾ ਕਿ ਬਾਇਡਨ ਹੁਣ 11 ਸਤੰਬਰ ਨੂੰ ਵੀਅਤਨਾਮ ‘ਚ ਆਪਣੇ ਨਾਲ ਮੌਜੂਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣਗੇ | ਇਹ ਬਿਲਕੁੱਲ ਵੀ ਹੈਰਾਨ ਕਰਨ ਵਾਲੀ ਗੱਲ ਨਹੀਂ | ਇਸ ਤਰ੍ਹਾਂ ਨਾਲ ਮੋਦੀ ਸ਼ੈਲੀ ‘ਚ ਲੋਕਤੰਤਰ ਬਣਾਇਆ ਜਾਂਦਾ ਹੈ | ਇੱਕ ਹੋਰ ਪੋਸਟ ‘ਚ ਜੈਰਾਮ ਰਮੇਸ਼ ਨੇ ਲਿਖਿਆ, ‘ਨਵੀਂ ਦਿੱਲੀ ‘ਚ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਸਾਡੀ ਆਜ਼ਾਦੀ ਤੋਂ ਪਹਿਲਾਂ 23 ਮਾਰਚ ਅਤੇ 2 ਅਪ੍ਰੈਲ 1947 ਵਿਚਾਲੇ ਆਯੋਜਿਤ ਕੀਤਾ ਗਿਆ ਸੀ |’

LEAVE A REPLY

Please enter your comment!
Please enter your name here