ਰਜਿੰਦਰ ਗੁਡਾ ਸ਼ਿਵ ਸੈਨਾ ‘ਚ ਸ਼ਾਮਲ

0
176

ਜੈਪੁਰ : ਲਾਲ ਡਾਇਰੀ ਨੂੰ ਲੈ ਕੇ ਗਹਿਲੋਤ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਵਾਲਾ ਬਰਖਾਸਤ ਮੰਤਰੀ ਅਤੇ ਕਾਂਗਰਸੀ ਵਿਧਾਇਕ ਰਾਜਿੰਦਰ ਗੁਡਾ ਨੇ ਸ਼ਨੀਵਾਰ ਨੂੰ ਸ਼ਿੰਦੇ ਗੁੱਟ ਵਾਲੀ ਸ਼ਿਵ ਸੈਨਾ ਦਾ ਦਾਮਨ ਫੜ ਲਿਆ | ਉਨ੍ਹਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ‘ਚ ਆਪਣੇ ਜੱਦੀ ਪਿੰਡ ਗੁਡਾ ‘ਚ ਪਾਰਟੀ ਜੁਆਇਨ ਕੀਤੀ | ਉਨ੍ਹਾ ਨੂੰ ਕੋਆਰਡੀਨੇਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਸ਼ਿੰਦੇ ਨੇ ਇਸ ਮੌਕੇ ਅਸ਼ੋਕ ਗਹਿਲੋਤ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਨ੍ਹਾ ਇੱਕ ਸਾਲ ਪਹਿਲਾਂ ਇੱਥੇ ਹੀ ਕਿਹਾ ਸੀ ਕਿ ਗੁਡਾ ਦੇ ਕਾਰਨ ਮੈਂ ਮੁੱਖ ਮੰਤਰੀ ਹਾਂ, ਫਿਰ ਉਨ੍ਹਾ ਨੂੰ ਬਰਖਾਸਤ ਕਰ ਦਿੱਤਾ | ਗੁਡਾ ਦੇ ਬੇਟੇ ਦਾ ਜਨਮ ਦਿਨ ਮੌਕੇ ਇਹ ਸਮਾਰੋਹ ਰੱਖਿਆ ਸੀ | ਸ਼ਿੰਦੇ ਨੇ ਗੁਡਾ ਨੂੰ ਸ਼ਿਵ ਸੈਨਾ ਦਾ ਦੁਪੱਟਾ ਪਹਿਨਾ ਕੇ ਪਾਰਟੀ ‘ਚ ਸਵਾਗਤ ਕੀਤਾ | ਗੁਡਾ ਇਸ ਤੋਂ ਪਹਿਲਾਂ ਬਸਪਾ ਅਤੇ ਕਾਂਗਰਸ ‘ਚ ਵੀ ਰਹਿ ਚੁੱਕੇ ਹਨ | ਸ਼ਿੰਦੇ ਨੇ ਕਿਹਾ ਕਿ ਗਹਿਲੋਤ ਨੇ ਜੋ ਕੀਤਾ, ਉਸ ਦਾ ਜਵਾਬ ਜਨਤਾ ਦੇਵੇਗੀ | ਗੁਡਾ ਨੇ ਕੀ ਗਲਤੀ ਕੀਤੀ, ਕੀ ਸੱਚਾਈ ਦਾ ਸਾਥ ਦੇਣਾ ਗੁਨਾਹ ਹੈ? ਰਾਜਸਥਾਨ ‘ਚ ਕਾਨੂੰਨ ਵਿਵਸਥਾ, ਔਰਤਾਂ ਖਿਲਾਫ਼ ਅੱਤਿਆਚਾਰ ਵਿਰੁੱਧ ਆਵਾਜ਼ ਉਠਾਈ | ਸ਼ਿੰਦੇ ਨੇ ਕਿਹਾ ਗੁਡਾ ਨੇ ਮੰਤਰੀ ਦਾ ਅਹੁਦਾ ਛੱਡਿਆ ਹੈ, ਸੱਚਾਈ ਨਹੀਂ ਛੱਡੀ | ਉਨ੍ਹਾ ਕਿਹਾ ਕਿ ਗੁਡਾ ਦਾ ਸ਼ਿਵ ਸੈਨਾ ‘ਚ ਸਵਾਗਤ ਹੈ |

LEAVE A REPLY

Please enter your comment!
Please enter your name here