ਮੋਰੱਕੋ ‘ਚ 7.2 ਦੀ ਤੀਬਰਤਾ ਦਾ ਭੁਚਾਲ, 1000 ਤੋਂ ਵੱਧ ਮੌਤਾਂ

0
231

ਰਬਾਤ : ਅਫਰੀਕੀ ਦੇਸ਼ ਮੋਰੱਕੋ ‘ਚ ਭੁਚਾਲ ਨਾਲ ਹੁਣ ਤੱਕ 1000 ਮੌਤਾਂ ਹੋ ਚੁੱਕੀਆਂ ਹਨ | ਸੈਂਕੜੇ ਲੋਕ ਜ਼ਖ਼ਮੀ ਹੋ ਗਏ | ਮੋਰੱਕੋ ਜਿਉਲਾਜੀਕਲ ਸੈਂਟਰ ਨੇ ਦੱਸਿਆ ਕਿ ਭੁਚਾਲ ਦੀ ਤੀਬਰਤਾ 7.2 ਸੀ | ਇਹ ਸ਼ੁੱਕਰਵਾਰ ਦੇਰ ਰਾਤ ਆਇਆ | ਹਾਲਾਂਕਿ ਯੂ ਐੱਸ ਜਿਊਲਾਜੀਕਲ ਸਰਵੇ ਨੇ ਇਸ ਦੀ ਤੀਬਰਤਾ 6.8 ਦੱਸੀ ਹੈ | ਇਹ ਇਸ ਇਲਾਕੇ ‘ਚ 120 ਸਾਲਾਂ ‘ਚ ਆਇਆ ਤਾਕਤਵਰ ਭੁਚਾਲ ਹੈ | ਮੋਰੱਕੋ ਦੇ ਸਟੇਟ ਟੈਲੀਵਿਜ਼ਨ ਨੇ ਦੱਸਿਆ ਕਿ ਭੁਚਾਲ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ | ਭੁਚਾਲ ਦਾ ਸੈਂਟਰ ਐਟਲਸ ਪਰਬਤ ਦੇ ਕੋਲ ਇਘਲ ਨਾਂਅ ਦਾ ਪਿੰਡ ਦੱਸਿਆ ਜਾ ਰਿਹਾ ਹੈ, ਜੋ ਮਾਰਾਕੇਸ਼ ਸ਼ਹਿਰ ਤੋਂ 70 ਕਿਲੋਮੀਟਰ ਦੀ ਦੂਰੀ ‘ਤੇ ਹੈ | ਭੁਚਾਲ ਦੀ ਗਹਿਰਾਈ ਜ਼ਮੀਨ ਤੋਂ 18.5 ਕਿਲੋਮੀਟਰ ਥੱਲੇ ਸੀ | ਪੁਰਤਗਾਲ ਅਤੇ ਅਲਜੀਰੀਆ ਤੱਕ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਭੁਚਾਲ ਨਾਲ ਇਮਾਰਤਾਂ ਮਲਬੇ ‘ਚ ਤਬਦੀਲ ਹੋ ਗਈਆਂ | ਯੂਨੈਸਕੋ ਦੀ ਵਿਸ਼ਵ ਵਿਰਾਸਤ ਇਤਿਹਾਸਕ ਮਾਰਾਕੇਚ ‘ਚ ਸੈਲਾਨੀਆਂ ਦਾ ਧਿਆਨ ਖਿੱਚਣ ਵਾਲੀ ਲਾਲ ਦੀਵਾਰ ਦੇ ਕੁਝ ਹਿੱਸੇ ਵੀ ਨੁਕਸਾਨੇ ਗਏ |

LEAVE A REPLY

Please enter your comment!
Please enter your name here