ਭਰਤਪੁਰ : ਰਾਜਸਥਾਨ ਦੇ ਭਰਤਪੁਰ ‘ਚ ਬੱੁਧਵਾਰ ਸਵੇਰੇ ਇੱਕ ਬੱਸ ਅਤੇ ਟਰੱਕ ਦੀ ਟੱਕਰ ‘ਚ 12 ਲੋਕਾਂ ਦੀ ਮੌਤ ਹੋ ਗਈ | ਉਥੇ ਹੀ 12 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ | ਪੁਲਸ ਅਤੇ ਪ੍ਰਸ਼ਾਸਨ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ | ਬੱਸ ‘ਚ 57 ਤੋਂ ਜ਼ਿਆਦਾ ਲੋਕ ਸਵਾਰ ਸਨ | ਇਹ ਹਾਦਸਾ ਲਖਨਪੁਰ ਥਾਣਾ ਖੇਤਰ ਦੇ ਆਗਰਾ-ਜੈਪੁਰ ਨੈਸ਼ਨਲ ਹਾਈਵੇ ‘ਤੇ ਹੰਤਾਰਾ ਦੇ ਕੋਲ ਸਵੇਰੇ 5.30 ਵਜੇ ਹੋਇਆ ਮਰਨ ਵਾਲਿਆਂ ‘ਚ 7 ਔਰਤਾਂ ਅਤੇ 5 ਮਰਦ ਹਨ | ਸਾਰੇ ਮਿ੍ਤਕ ਗੁੁਜਰਾਤ ਦੇ ਭਾਵਨਗਰ ਦੇ ਰਹਿਣ ਵਾਲੇ ਸਨ |
ਪੁਲਸ ਅਨੁਸਾਰ ਬੱਸ ਭਾਵਨਗਰ ਤੋਂ ਮûਰਾ ਹੁੰਦੇ ਹੋਏ ਹਰਿਦੁਆਰ ਜਾ ਰਹੀ ਸੀ | ਸਵੇਰੇ ਭਰਤਪੁਰ-ਆਗਰਾ ਹਾਈਵੇ ‘ਤੇ ਅਚਾਨਕ ਬੱਸ ਦਾ ਡੀਜ਼ਲ ਪਾਇਪ ਫਟ ਗਿਆ | ਕਰੀਬ 10-12 ਯਾਤਰੀ ਡਰਾਇਵਰ ਦੇ ਨਾਲ ਬੱਸ ‘ਚੋਂ ਉੱਤਰ ਗਏ | ਡਰਾਇਵਰ ਅਤੇ ਉਸ ਦੇ ਸਾਥੀ ਪਾਇਪ ਰਿਪੇਅਰ ਕਰਨ ਤੋਂ ਬਾਅਦ ਡੀਜ਼ਲ ਲੈਣ ਲਈ ਚਲੇ ਗਏ | ਉਦੋਂ ਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਕੋਲ ਖੜੇ ਲੋਕਾਂ ਨੂੰ ਕੁਚਲਦਾ ਹੋਏ ਨਿਕਲ ਗਿਆ | ਇਸ ਦੌਰਾਨ ਉਥੋਂ ਲੰਘ ਰਹੇ ਹੋਰ ਵਾਹਨਾਂ ਦੇ ਡਰਾਇਵਰਾਂ ਨੇ ਸੜਕ ‘ਤੇ ਪਏ ਬੇਸੁੱਧ ਲੋਕਾਂ ਨੂੰ ਦੇਖਿਆ ਤਾਂ ਪੁਲਸ ਨੂੰ ਕਾਲ ਕੀਤੀ ਅਤੇ ਐਂਬੂਲੈਂਸ ਬੁਲਾਈ | ਸਾਰਿਆਂ ਦੀਆਂ ਲਾਸ਼ਾਂ ਨੂੰ ਭਰਤਪੁਰ ਜ਼ਿਲ੍ਹਾ ਹਸਪਤਾਲ ‘ਚ ਰੱਖਿਆ ਗਿਆ | ਹਾਦਸੇ ਤੋਂ ਬਾਅਦ ਲਾਸ਼ਾਂ ਹਾਈਵੇ ‘ਤੇ ਖਿੱਲਰ ਗਈਆਂ | ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਹੋਸ਼ ਆਉਣ ‘ਤੇ ਪੁੱਛਗਿੱਛ ਕੀਤੀ ਜਾਵੇਗੀ |





