ਸਿਓਲ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਯੂਕਰੇਨ ਖਿਲਾਫ ਰੂਸ ਦੀ ਜੰਗ ਨੂੰ ਪੂਰਾ ਸਮਰਥਨ ਦਿੱਤਾ | ਇਸ ਮੁਲਾਕਾਤ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਬੁੱਧਵਾਰ ਸਵੇਰੇ ਸਮੁੰਦਰ ਵੱਲ ਦੋ ਮਿਜ਼ਾਈਲਾਂ ਦਾਗੀਆਂ | ਉੱਤਰੀ ਕੋਰੀਆ ਨੇ 2022 ਦੀ ਸ਼ੁਰੂਆਤ ਤੋਂ ਹਥਿਆਰਾਂ ਦੀ ਪਰਖ ਨੂੰ ਫਿਰ ਤੋਂ ਤੇਜ਼ ਕਰ ਦਿੱਤਾ ਹੈ | ਇਨ੍ਹਾਂ ਪਰਖਾਂ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਸਮੇਂ ਜਦੋਂ ਦੁਨੀਆ ਭਰ ਦੇ ਦੇਸ਼ਾਂ ਦਾ ਧਿਆਨ ਯੂਕਰੇਨ ਵੱਲ ਹੈ, ਉੱਤਰੀ ਕੋਰੀਆ ਸਥਿਤੀ ਦਾ ਫਾਇਦਾ ਉਠਾ ਕੇ ਆਪਣੇ ਹਥਿਆਰਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ |





