ਨਿੱਝਰ ਦੀ ਮੌਤ ’ਤੇ ਰਾਇਸ਼ੁਮਾਰੀ

0
228

ਟੋਰਾਂਟੋ : ਖਾਲਿਸਤਾਨ ਦੇ ਸਮਰਥਨ ਲਈ ਅਗਲੇ ਮਹੀਨੇ ਕੈਨੇਡਾ ’ਚ ਹੋਣ ਵਾਲੀ ਰਾਇਸ਼ੁਮਾਰੀ ਦੇ 29 ਅਕਤੂਬਰ ਨੂੰ ਦੂਜੇ ਪੜਾਅ ’ਚ ਹੁਣ ਵੋਟਰਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਜੂਨ ’ਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਅਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਮੌਤ ਲਈ ਭਾਰਤੀ ਹਾਈ ਕਮਿਸ਼ਨਰ ਜ਼ਿੰਮੇਵਾਰ ਸੀ ਜਾਂ ਨਹੀਂ। ਵੈਨਕੂਵਰ ਸਨ ਅਖਬਾਰ ਦੀ ਰਿਪੋਰਟ ਅਨੁਸਾਰ ਗੈਰਕਾਨੂੰਨੀ ਕੱਟੜਪੰਥੀ ਸਮੂਹ ਸਿੱਖਸ ਫਾਰ ਜਸਟਿਸ, ਜਿਸ ਨੇ ਸਰੀ ’ਚ 10 ਸਤੰਬਰ ਨੂੰ ਅਣਅਧਿਕਾਰਤ ਰਾਇਸ਼ੁਮਾਰੀ ਦਾ ਪਹਿਲਾ ਪੜਾਅ ਕਰਵਾਇਆ ਸੀ, ਨੇ ਕਿਹਾ ਕਿ ਉਨ੍ਹਾਂ ਨੇ ਬਿ੍ਰਟਿਸ਼ ਕੋਲੰਬੀਆ ’ਚ ਬੈਲੇਟ ’ਚ ਉਪਰੋਕਤ ਸਵਾਲ ਸ਼ਾਮਲ ਕੀਤਾ ਹੈ।

LEAVE A REPLY

Please enter your comment!
Please enter your name here