ਰਾਸ਼ਟਰਪਤੀ ਚੋਣ ਦੋ ਵਿਚਾਰਧਾਰਾਵਾਂ ਦੀ ਲੜਾਈ ਬਣ ਗਈ ਹੈ : ਸਿਨਹਾ

0
339

ਹੈਦਰਾਬਾਦ : ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਸ਼ਨੀਵਾਰੰ ਕਿਹਾ ਕਿ ਰਾਸ਼ਟਰਪਤੀ ਚੋਣ ‘ਅਸਾਧਾਰਨ ਸਥਿਤੀਆਂ’ ‘ਚ ਹੋ ਰਹੀ ਹੈ ਅਤੇ ਚੋਣ ਤੋਂ ਬਾਅਦ ਵੀ ਇਹ ਲੜਾਈ ਜਾਰੀ ਰਹੇਗੀ | ਆਪਣੀ ਉਮੀਦਵਾਰੀ ਦੇ ਸਮਰਥਨ ‘ਚ ਤੇਲੰਗਾਨਾ ਰਾਸ਼ਟਰ ਕਮੇਟੀ (ਟੀ ਆਰ ਐੱਸ) ਵੱਲੋਂ ਆਯੋਜਿਤ ਇੱਕ ਮੀਟਿੰਗ ‘ਚ ਸਿਨਹਾ ਨੇ ਕਿਹਾ ਕਿ ਚੋਣ ਦੋ ਵਿਅਕਤੀਆਂ ਦੇ ਵਿਚਾਲੇ ਨਹੀਂ, ਬਲਕਿ ਵਿਚਾਰਧਾਰਾਵਾਂ ਦੀ ਲੜਾਈ ਹੈ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਦੀ ਵੀ ‘ਆਮ ਸਹਿਮਤੀ’ ‘ਚ ਵਿਸ਼ਵਾਸ ਨਹੀਂ ਕੀਤਾ, ਬਲਕਿ ਕੇਵਲ ‘ਟਕਰਾਓ’ ‘ਚ ਯਕੀਨ ਕੀਤਾ | ਉਨ੍ਹਾ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ‘ਚ ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਉਨ੍ਹਾ ਫੋਨ ‘ਤੇ ਮੋਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾ ਨੂੰ ਸੂਚਿਤ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਉਪਲੱਬਧ ਨਹੀਂ ਹਨ ਅਤੇ ਹੁਣ ਤੱਕ ਉਨ੍ਹਾ ਦੀ ਫੋਨ ਕਾਲ ਦਾ ਕੋਈ ਜਵਾਬ ਨਹੀਂ ਆਇਆ | ਉਨ੍ਹਾ ਕਿਹਾ ਕਿ ਜਦ ਉਹ ਅਟਲ ਬਿਹਾਰੀ ਵਾਜਪਾਈ ਦੇ ਮੰਤਰੀ ਮੰਡਲ ‘ਚ ਵਿੱਤ ਮੰਤਰੀ ਸਨ, ਤਾਂ ਉਨ੍ਹਾ ਕਦੀ ਇਹ ਨਹੀਂ ਸੋਚਿਆ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇਸਤੇਮਾਲ ਵਿਰੋਧੀਆਂ ਖਿਲਾਫ਼ ਕੀਤਾ ਜਾ ਸਕਦਾ ਹੈ | ਸਿਨਹਾ ਨੇ ਸਮਰਥਨ ਲਈ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਰਾਓ ਵਰਗੇ ਨੇਤਾਵਾਂ ਦੀ ਜ਼ਰੂਰਤ ਹੈ |

LEAVE A REPLY

Please enter your comment!
Please enter your name here