34.2 C
Jalandhar
Tuesday, October 22, 2024
spot_img

ਕੋਕਰਨਾਗ ਮੁਕਾਬਲੇ ’ਚ ਉਜੈਰ ਢੇਰ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ’ਚ ਅੱਤਵਾਦੀਆਂ ਨਾਲ ਪਿਛਲੇ ਸੱਤ ਦਿਨਾਂ ਤੋਂ ਚੱਲ ਰਿਹਾ ਮੁਕਾਬਲਾ ਖ਼ਤਮ ਹੋ ਗਿਆ। ਕੋਕਰਨਾਗ ਦੇ ਪੀਰ ਪੰਜਾਲ ਦੀਆਂ ਪਹਾੜੀਆਂ ’ਤੇ ਲੁਕੇ ਲਸ਼ਕਰ ਏ ਤੋਇਬਾ ਦੇ ਕਮਾਂਡਰ ਉਜੈਰ ਖਾਨ ਨੂੰ ਢੇਰ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਉਜੈਰ ਖਾਨ ਦੇ ਨਾਲ ਇੱਕ ਹੋਰ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਹੈ। ਜੰਮੂ-ਕਸ਼ਮੀਰ ਦੇ ਏ ਡੀ ਜੀ ਪੀ ਵਿਜੈ ਕੁਮਾਰ ਨੇ ਦੱਸਿਆ, ‘ਲਸ਼ਕਰ ਕਮਾਂਡਰ ਉਜੈਰ ਖਾਨ ਨੂੰ ਮਾਰ ਦਿੱਤਾ ਗਿਆ ਹੈ। ਉਸ ’ਤੇ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ। ਉਸ ਦੇ ਹਥਿਆਰ ਵੀ ਬਰਾਮਦ ਕਰ ਲਏ ਗਏ। ਉਜੈਰ ਦੇ ਨਾਲ ਇੱਕ ਹੋਰ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ।’ ਡੀ ਜੀ ਪੀ ਨੇ ਕਿਹਾ ਅਨੰਤਨਾਗ ਜ਼ਿਲ੍ਹੇ ਦੇ ਗਾਰੋਲ ਜੰਗਲਾਂ ’ਚ ਹਫ਼ਤਾ ਭਰ ਚੱਲਣ ਵਾਲਾ ਸੰਯੁਕਤ ਅੱਤਵਾਦ ਵਿਰੋਧੀ ਅਭਿਆਨ ਖ਼ਤਮ ਹੋ ਗਿਆ, ਪਰ ਤਲਾਸ਼ੀ ਅਭਿਆਨ ਜਾਰੀ ਰਹੇਗਾ, ਕਿਉਂਕਿ ਬਹੁਤ ਸਾਰੇ ਖੇਤਰ ਨੂ ਕਵਰ ਕੀਤਾ ਜਾਣਾ ਹੈ। ਜਿੱਥੇ ਹਥਿਆਰ ਪਏ ਹਨ, ਉਨ੍ਹਾ ਨੂੰ ਨਸ਼ਟ ਕੀਤਾ ਜਾਣਾ ਹੈ। ਪੁਲਸ ਅਧਿਕਾਰਆਂ ਨੇ ਲੋਕਾਂ ਨੂੰ ਇਲਾਕੇ ’ਚ ਨਾ ਜਾਣ ਦੀ ਸਲਾਹ ਦਿੱਤੀ, ਕਿਉਂਕਿ ਉਥੇ ਜ਼ਿੰਦਾ ਗ੍ਰਨੇਡ ਅਤੇ ਗੋਲੇ ਹੋ ਸਕਦੇ ਹਨ। ਸੁਰੱਖਿਆਬ ਬਲਾ ਨੇ ਕੋਕਰਨਾਗ ’ਚ ਅੱਤਵਾਦੀਆਂ ਖਿਲਾਫ਼ ਇਹ ਅਪ੍ਰੇਸ਼ਨ 12 ਸਤੰਬਰ ਨੂੰ ਸ਼ੁਰੂ ਕੀਤਾ ਸੀ, ਜਿਸ ਦੇ ਅਗਲੇ ਦਿਨ ਮੁਕਾਬਲੇ ’ਚ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਅਸ਼ੀਸ਼ ਧੌਂਚਕ ਅਤੇ ਜੰਮੂ-ਕਸ਼ਮੀਰ ਪੁਲਸ ਦੇ ਡੀ ਐੱਸ ਪੀ ਹਿਮਾਂਯੂ ਭੱਟ ਸ਼ਹੀਦ ਹੋ ਗਏ ਸਨ।

Related Articles

LEAVE A REPLY

Please enter your comment!
Please enter your name here

Latest Articles