ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਵੀਰਵਾਰ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਕੁਲੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਰਾਹੁਲ ਨੇ ਕੁਲੀਆਂ ਦੀ ਲਾਲ ਕਮੀਜ਼ ਪਹਿਨੀ ਅਤੇ ਸਿਰ ’ਤੇ ਸਾਮਾਨ ਚੁੱਕਿਆ। ਰਾਹੁਲ ਨੇ ਦੱਸਿਆਕਾਫੀ ਚਿਰ ਤੋਂ ਮੇਰੇ ਮਨ ਵਿਚ ਇੱਛਾ ਸੀ ਤੇ ਉਨ੍ਹਾਂ ਵੀ ਬਹੁਤ ਪਿਆਰ ਨਾਲ ਸੱਦਿਆ ਸੀ। ਭਾਰਤ ਦੇ ਮਿਹਨਤੀ ਭਰਾਵਾਂ ਦੀ ਇੱਛਾ ਤਾਂ ਹਰ ਹਾਲ ਵਿਚ ਪੂਰੀ ਹੋਣੀ ਚਾਹੀਦੀ ਹੈ। ਕਾਂਗਰਸ ਨੇ ਟਵੀਟ ਕੀਤਾ ਰਾਹੁਲ ਗਾਂਧੀ ਜੀ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਕੁਲੀ ਸਾਥੀਆਂ ਨੂੰ ਮਿਲੇ ਤੇ ਇਤਮਿਨਾਨ ਨਾਲ ਉਨ੍ਹਾਂ ਦੀ ਗੱਲ ਸੁਣੀ। ਭਾਰਤ ਜੋੜੋ ਯਾਤਰਾ ਜਾਰੀ ਹੈ…



