ਗੁਹਾਟੀ : ਅਸਾਮ ਪੁਲਸ ਨੇ ਐਤਵਾਰ ਚਾਰ ਜ਼ਿਲ੍ਹਿਆਂ ’ਚ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਐਕਟ (ਅਫਸਪਾ) ਹਟਾ ਲਿਆ, ਪਰ ਚਾਰ ਹੋਰਨਾਂ ਵਿਚ ਛੇ ਮਹੀਨਿਆਂ ਲਈ ਲਾਗੂ ਕਰ ਦਿੱਤਾ। ਡੀ ਜੀ ਪੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਡਿਬਰੂਗੜ੍ਹ, ਤਿਨਸੁਕੀਆ, ਸ਼ਿਵਸਾਗਰ ਤੇ ਚਰਾਈਦੇਵ ’ਚ ਅਫਸਪਾ ਲਾਇਆ ਗਿਆ ਹੈ, ਜਦਕਿ ਜੋਰਹਾਟ, ਗੋਲਾਘਾਟ, ਕਾਰਬੀ ਆਂਗਲੌਂਗ ਤੇ ਦੀਮਾ ਹਸਾਓ ’ਚੋਂ ਪਹਿਲੀ ਅਕਤੂਬਰ ਤੋਂ ਅਫਸਪਾ ਹਟਾ ਲਿਆ ਗਿਆ ਹੈ।

