ਨਵੀਂ ਦਿੱਲੀ : 2023 ਲਈ ਭੌਤਿਕ ਵਿਗਿਆਨ ’ਚ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ।
ਇਸ ਵਾਰ ਇਹ ਸਨਮਾਨ ਪੀਅਰੇ ਐਗੋਸਟਿਨੀ, ਫੇਰੇਂਕ ਕਰੌਜ਼ ਅਤੇ ਐਨੇ ਲ’ਹੁਲੀਅਰ ਨੂੰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਜ਼ ਦੇ ਅਨੁਸਾਰ ਤਿੰਨਾਂ ਨੇ ਪਦਾਰਥ ’ਚ ਇਲੈਕਟ੍ਰੋਨ ਗਤੀਸ਼ੀਲਤਾ ਦਾ ਅਧਿਐਨ ਕਰਨ ਲਈ ਪ੍ਰਯੋਗਾਤਮਕ ਢੰਗ ਅਪਣਾਏ ਸਨ। ਇਸ ਨਾਲ ਰੋਸ਼ਨੀ ਦੇ ਐਟੋਸੈਕੰਡ ਪਲਸ ਪੈਦੇ ਹੁੰਦੇ ਹਨ।



