ਮੋਦੀ ਦੇ ਦੇਸ਼ ’ਚ…

0
294

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜੱਦੀ ਰਾਜ ਗੁਜਰਾਤ ਦੀ ਇਕ-ਤਿਹਾਈ ਆਬਾਦੀ (31 ਲੱਖ ਤੋਂ ਵੱਧ ਪਰਵਾਰ) ਗਰੀਬੀ ਰੇਖਾ ਤੋਂ ਹੇਠਾਂ (ਬੀ ਪੀ ਐੱਲ) ਜ਼ਿੰਦਗੀ ਗੁਜ਼ਾਰ ਰਹੇ ਹਨ। ਸਰਕਾਰ ਪਿੰਡਾਂ ’ਚ ਬੀ ਪੀ ਐੱਲ ਵਿਅਕਤੀ ਨੂੰ 816 ਰੁਪਏ ਤੇ ਸ਼ਹਿਰਾਂ ਵਿਚ ਇਕ ਹਜ਼ਾਰ ਰੁਪਏ ਦਿੰਦੀ ਹੈ। ਇਹ ਪੇਂਡੂ ਲਈ ਰੋਜ਼ਾਨਾ 26 ਰੁਪਏ ਤੇ ਸ਼ਹਿਰੀ ਲਈ 32 ਰੁਪਏ ਬਣਦੇ ਹਨ। ਪਿਛਲੇ ਦਿਨੀਂ ਵਿਕਾਸ ਰਾਜ ਮੰਤਰੀ ਬੱਚੂਭਾਈ ਮਗਨਭਾਈ ਖਾਬੜ ਨੇ ਕਾਂਗਰਸ ਵਿਧਾਇਕ ਤੁਸ਼ਾਰ ਚੌਧਰੀ ਦੇ ਸਵਾਲ ਦੇ ਜਵਾਬ ਵਿਚ ਅਸੰਬਲੀ ’ਚ ਦੱਸਿਆ ਕਿ ਗੁਜਰਾਤ ਵਿਚ 31 ਲੱਖ 61 ਹਜ਼ਾਰ 310 ਬੀ ਪੀ ਐੱਲ ਪਰਵਾਰਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ 16 ਲੱਖ 28 ਹਜ਼ਾਰ 744 ਪਰਵਾਰ ਬੇਹੱਦ ਗਰੀਬ ਤੇ 15 ਲੱਖ 32 ਹਜ਼ਾਰ 566 ਗਰੀਬਾਂ ਦੀ ਸ਼੍ਰੇਣੀ ਵਿਚ ਆਉਦੇ ਹਨ।
ਇਸ ਤੋਂ ਇਲਾਵਾ ਪਤਾ ਲੱਗਦਾ ਹੈ ਕਿ ਪਿੱਛੇ ਜਿਹੇ ਤੋਂ ਬੀ ਪੀ ਐੱਲ ਪਰਵਾਰ ਵੱਧ ਰਹੇ ਹਨ। 2020-21 ਵਿਚ 1047 ਪਰਵਾਰ ਇਸ ਸ਼੍ਰੇਣੀ ਵਿਚ ਆ ਗਏ ਸਨ, ਜਦਕਿ ਨਿਕਲੇ 14 ਪਰਵਾਰ ਸਨ। 2021-22 ਵਿਚ 1751 ਨਵੇਂ ਪਰਵਾਰ ਸ਼ਾਮਲ ਹੋਏ, ਜਦਕਿ ਨਿਕਲੇ ਦੋ ਪਰਿਵਾਰ। ਇਸੇ ਤਰ੍ਹਾਂ 2022-23 ਵਿਚ 303 ਪਰਵਾਰ ਗਰੀਬੀ ਹੇਖਾ ਤੋਂ ਥੱਲੇ ਆ ਗਏ ਤੇ ਨਿਕਲਿਆ ਇਕ ਪਰਵਾਰ। ਅਰਥ ਸ਼ਾਸਤਰੀ ਹੇਮੰਤ ਕੁਮਾਰ ਸ਼ਾਹ ਮੁਤਾਬਕ ਜੇ ਪ੍ਰਤੀ ਗਰੀਬ ਪਰਵਾਰ ਦੇ ਔਸਤ ਛੇ ਜੀਅ ਮੰਨੇ ਜਾਣ ਤਾਂ ਗੁਜਰਾਤ ਵਿਚ ਬੀ ਪੀ ਐੱਲ ਆਬਾਦੀ ਇਕ ਕਰੋੜ 89 ਲੱਖ ਹੈ। ਇਹ ਦਰਸਾਉਦਾ ਹੈ ਕਿ ਰਾਜ ਦੀ ਇਕ-ਤਿਹਾਈ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਹੈ।

LEAVE A REPLY

Please enter your comment!
Please enter your name here