ਜੈਪੁਰ : ਅਕਸਰ ਵਿਆਹ ਦੇ ਸਵਾਲਾਂ ਦਾ ਸਾਹਮਣਾ ਕਰਨ ਵਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਤੇ ਕਾਂਗਰਸ ਪਾਰਟੀ ਦੇ ਅੰਦਰ ਏਨੇ ਰੁਝ ਗਏ ਕਿ ਵਿਆਹ ਬਾਰੇ ਸੋਚ ਵੀ ਨਹੀਂ ਸਕੇ। ਉਨ੍ਹਾ ਇਹ ਟਿੱਪਣੀ ਜੈਪੁਰ ਦੇ ਮਹਾਰਾਣੀ ਕਾਲਜ ਦੀਆਂ ਵਿਦਿਆਰਥਣਾਂ ਦੇ ਸਮੂਹ ਨਾਲ ਗੱਲਬਾਤ ਦੌਰਾਨ ਸਵਾਲ ਦੇ ਜਵਾਬ ’ਚ ਕੀਤੀ। ਰਾਹੁਲ ਗਾਂਧੀ ਹਾਲ ਹੀ ’ਚ ਜੈਪੁਰ ਦੇ ਇਸ ਕਾਲਜ ’ਚ ਪੁੱਜੇ ਸਨ ਅਤੇ ਉੱਥੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਉਹ ਇੱਕ ਵਿਦਿਆਰਥਣ ਨਾਲ ਸਕੂਟਰੀ ’ਤੇ ਬੈਠੇ ਸਨ। ਕਾਂਗਰਸ ਨੇਤਾ ਨੇ ਇਸ ਦੀ ਵੀਡੀਓ ਆਪਣੇ ਯੂਟਿਊਬ ਚੈਨਲ ’ਤੇ ਸ਼ੇਅਰ ਕੀਤੀ ਹੈ। ਇਸ ਗੱਲਬਾਤ ਦੌਰਾਨ ਵਿਦਿਆਰਥਣ ਨੇ ਪੁੱਛਿਆਸਰ, ਤੁਸੀਂ ਏਨੇ ਸੋਹਣੇ-ਸੁਨੱਖੇ ਹੋ, ਫੇਰ ਤੁਸੀਂ ਹੁਣ ਤੱਕ ਵਿਆਹ ਬਾਰੇ ਕਿਉਂ ਨਹੀਂ ਸੋਚਿਆ? ਜਵਾਬ ’ਚ ਰਾਹੁਲ ਨੇ ਕਿਹਾਕਿਉਂਕਿ ਮੈਂ ਆਪਣੇ ਕੰਮ ਤੇ ਪਾਰਟੀ ’ਚ ਉਲਝ ਗਿਆ ਹਾਂ।


