ਮਹਿਲਾ ਨੂੰ ਧੱਕੇ ਨਾਲ ਕਾਰ ’ਚ ਚੜ੍ਹਾਉਣ ਵਾਲੇ 3 ਭਾਰਤੀਆਂ ਨੂੰ 10-10 ਸਾਲ ਦੀ ਸਜ਼ਾ

0
231

ਲੰਡਨ : ਬਰਤਾਨੀਆ ਦੇ ਲੈਸਟਰ ਸ਼ਹਿਰ ’ਚ ਬੀਤੇ ਸਾਲ ਔਰਤ ਨੂੰ ਆਪਣੀ ਕਾਰ ’ਚ ਚੜ੍ਹਨ ਲਈ ਮਜਬੂਰ ਕਰਨ ਵਾਲੇ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ 10-10 ਸਾਲ ਦੀ ਜੇਲ੍ਹ ਹੋਈ ਹੈ। ਅਜੈ ਡੋਪਲਾਪੁਡੀ (27), ਵਹਾਰ ਮੰਚਲਾ (24) ਅਤੇ ਰਾਣਾ ਯੇਲੰਬਾਈ (30) ਨੂੰ ਲੈਸਟਰ ਕਰਾਊਨ ਕੋਰਟ ਨੇ ਸਜ਼ਾ ਸੁਣਾਈ ਹੈ। ਇਨ੍ਹਾਂ ਨੂੰ ਔਰਤ ਨੂੰ ਅਗਵਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਤਿੰਨਾਂ ਨੇ ਪਿਛਲੇ ਸਾਲ 16 ਜਨਵਰੀ ਨੂੰ ਪੀੜਤਾ ਨੂੰ ਆਪਣੀ ਔਡੀ ’ਚ ਚੜ੍ਹਾ ਲਿਆ ਤੇ ਔਰਤ ਨੇ ਸਮਝਿਆ ਕਿ ਇਹ ਟੈਕਸੀ ਹੈ, ਪਰ ਜਦੋਂ ਕਾਰ ਦੱਸੇ ਟਿਕਾਣੇ ਦੀ ਥਾਂ ਓਪਰੇ ਇਲਾਕੇ ਵੱਲ ਜਾਣ ਲੱਗੀ ਤਾਂ ਉਸ ਨੂੰ ਕੁਝ ਗੜਬੜ ਹੋਣ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਉਸ ਨੂੰ 15 ਮੀਲ ਦੂਰ ਇਕਾਂਤ ਥਾਂ ਲਿਜਾਇਆ ਗਿਆ ਤੇ ਕਾਰ ਵਿਚੋਂ ਧੂਹ ਲਿਆ।
ਕੁਝ ਦੇਰ ਬਾਅਦ ਪੀੜਤਾ ਭੱਜਣ ’ਚ ਕਾਮਯਾਬ ਹੋ ਗਈ। ਪੁਲਸ ਨੇ ਬਾਅਦ ’ਚ ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ।

LEAVE A REPLY

Please enter your comment!
Please enter your name here