ਅਸੰਬਲੀ ਸੈਸ਼ਨ 20-21 ਨੂੰ

0
262

ਚੰਡੀਗੜ੍ਹ : ਪੰਜਾਬ ਅਸੰਬਲੀ ਦਾ ਸੈਸ਼ਨ 20 ਅਤੇ 21 ਅਕਤੂਬਰ ਨੂੰ ਬੁਲਾਇਆ ਗਿਆ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਸੈਸ਼ਨ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ, ਕਿਉਂਕਿ ਇਹ ਪੁਰਾਣੇ ਸੈਸ਼ਨ ਦਾ ਹੀ ਅਗਲਾ ਹਿੱਸਾ ਹੋਵੇਗਾ।

ਪੀ ਜੀ ਆਈ ਦੇ ਨਹਿਰੂ ਹਸਪਤਾਲ ’ਚ ਅੱਧੀ ਰਾਤੇ ਅੱਗ
ਚੰਡੀਗੜ੍ਹ : ਇਥੇ ਪੀ ਜੀ ਆਈ ਦੇ ਨਹਿਰੂ ਹਸਪਤਾਲ ’ਚ ਸੋਮਵਾਰ ਅੱਧੀ ਰਾਤ ਨੂੰ ਅੱਗ ਲੱਗ ਗਈ। ਕੰਪਿਊਟਰ ਰੂਮ ’ਚ ਸ਼ਾਰਟ-ਸਰਕਟ ਦਾ ਸ਼ੱਕ ਹੈ। ਸਟਾਫ ਦੇ ਤੁਰੰਤ ਕਾਰਵਾਈ ਕਰਨ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾ ਲਿਆ। ਵੈਂਟੀਲੇਟਰਾਂ ਵਾਲੇ ਮਰੀਜ਼ਾਂ ਨੂੰ ਢੁਕਵੀਂ ਥਾਂ ’ਤੇ ਭੇਜ ਦਿੱਤਾ ਗਿਆ ਸੀ। ਗਰਭਵਤੀ ਔਰਤਾਂ ਅਤੇ ਬੱਚਿਆਂ ਸਮੇਤ 415 ਮਰੀਜ਼ਾਂ ਨੂੰ ਦੂਜੇ ਵਾਰਡਾਂ ’ਚ ਤਬਦੀਲ ਕੀਤਾ ਗਿਆ।

ਲਾਵਾ ਇੰਟਰਨੈਸ਼ਨਲ ਕੰਪਨੀ ਦਾ ਐੱਮ ਡੀ ਗਿ੍ਰਫਤਾਰ
ਨਵੀਂ ਦਿੱਲੀ : ਈ ਡੀ ਨੇ ਫੋਨ ਨਿਰਮਾਤਾ ਕੰਪਨੀ ਵੀਵੋ ਖਿਲਾਫ ਪੀ ਐੱਮ ਐੱਲ ਏ ਮਾਮਲੇ ’ਚ ਲਾਵਾ ਇੰਟਰਨੈਸ਼ਨਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਨੀ ਨਾਗਰਿਕ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।]
ਅਮਰਤਿਆ ਸੇਨ ਦੀ ਮੌਤ ਦੀ ਅਫਵਾਹ ਫੈਲਾਈ
ਕੋਲਕਾਤਾ : ਨੰਦਨਾ ਦੇਬ ਸੇਨ ਨੇ ਆਪਣੇ ਪਿਤਾ ਤੇ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਦੇ ਦੇਹਾਂਤ ਦੀ ਖਬਰ ਦਾ ਖੰਡਨ ਕੀਤਾ ਹੈ।
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਅਰਥ ਸ਼ਾਸਤਰੀ ਅਮਰਤਿਆ ਸੇਨ ਦੇ ਦੇਹਾਂਤ ਦੀਆਂ ਪੋਸਟਾਂ ਵਾਇਰਲ ਕੀਤੀਆਂ ਗਈਆਂ ਸਨ।
ਅਰੁੰਧਤੀ ਵਿਰੁੱਧ ਕੇਸ ਚਲਾਉਣ ਦੀ ਮਨਜ਼ੂਰੀ
ਨਵੀਂ ਦਿੱਲੀ : ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਨੇ 2010 ਵਿਚ ਕਥਿਤ ਤੌਰ ’ਤੇ ਭੜਕਾਊ ਤਕਰੀਰਾਂ ਕਰਨ ਦੇ ਮਾਮਲੇ ਵਿਚ ਲੇਖਕਾ ਅਰੁੰਧਤੀ ਰਾਇ ਤੇ ਸਾਬਕਾ ਕਸ਼ਮੀਰੀ ਪ੍ਰੋਫੈਸਰ ਸ਼ੌਕਤ ਹੁਸੈਨ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿਰੁੱਧ ਐੱਫ ਆਈ ਆਰ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਹੁਕਮ ’ਤੇ ਦਰਜ ਕੀਤੀ ਗਈ ਸੀ।
ਸ਼ੇਖਾਵਤ ਦੇ ਦਾਮਾਦ ਬਹੁਤ ਦੁਖੀ
ਜੈਪੁਰ : ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਦੇ ਦਾਮਾਦ ਨਰਪਤ ਸਿੰਘ ਰਜਵੀ, ਜੋ ਕਿ ਰਾਜਸਥਾਨ ਵਿਚ ਭਾਜਪਾ ਦੇ ਵਿਧਾਇਕ ਹਨ, ਨੇ ਅਸੰਬਲੀ ਚੋਣਾਂ ਲਈ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਲਿਸਟ ਵਿਚ ਉਨ੍ਹਾ ਦਾ ਨਾਂਅ ਨਾ ਪਾਉਣ ’ਤੇ ਕਿਹਾ ਹੈਮੈਂ ਸਦਮੇ ਵਿਚ ਹਾਂ। ਪਾਰਟੀ ਨੇ ਭੈਰੋਂ ਸਿੰਘ ਸ਼ੇਖਾਵਤ ਜੀ ਦੀ ਵਿਰਾਸਤ ਦੀ ਇਹ ਕਦਰ ਕੀਤੀ ਹੈ। ਰਜਵੀ, ਜਿਹੜੇ ਵਿਦਿਆਧਰ ਨਗਰ ਤੋਂ ਤਿੰਨ ਵਾਰ ਵਿਧਾਇਕ ਹਨ, ਦੀ ਟਿਕਟ ਜੈਪੁਰ ਸ਼ਾਹੀ ਘਰਾਣੇ ਦੀ ਸਿਟਿੰਗ ਸਾਂਸਦ ਦੀਆ ਕੁਮਾਰੀ ਨੂੰ ਦੇ ਦਿੱਤੀ ਗਈ ਹੈ।

LEAVE A REPLY

Please enter your comment!
Please enter your name here