2 ਦਹਿਸ਼ਤਗਰਦ ਹਲਾਕ

0
170

ਸ੍ਰੀਨਗਰ : ਸ਼ੋੋਪੀਆਂ ਜ਼ਿਲ੍ਹੇ ’ਚ ਮੰਗਲਵਾਰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਮਾਰੇ ਗਏ। ਜ਼ਿਲ੍ਹੇ ਦੇ ਅਲਸੀਪੋਰਾ ਇਲਾਕੇ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ। ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਮੋਰਿਫਤ ਮਕਬੂਲ ਅਤੇ ਜਾਜ਼ਿਮ ਫਾਰੂਕ ਉਰਫ ਅਬਰਾਰ ਵਜੋਂ ਹੋਈ ਹੈ। ਅਬਰਾਰ ਕਸ਼ਮੀਰੀ ਪੰਡਤ ਬੈਂਕ ਸੁਰੱਖਿਆ ਕਰਮੀ ਸੰਜੈ ਸ਼ਰਮਾ ਦੀ ਹੱਤਿਆ ’ਚ ਸ਼ਾਮਲ ਸੀ।
ਸੰਜੈ ਦਾ ਰਿਮਾਂਡ ਵਧਿਆ
ਨਵੀਂ ਦਿੱਲੀ : ਇੱਥੋਂ ਦੀ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਦੀ ਈ ਡੀ ਹਿਰਾਸਤ 13 ਅਕਤੂਬਰ ਤੱਕ ਵਧਾ ਦਿੱਤੀ ਹੈ।
ਅਮਾਨਤੁੱਲਾ ਖਾਨ ’ਤੇ ਛਾਪਾ
ਨਵੀਂ ਦਿੱਲੀ : ਈ ਡੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਮੰਗਲਵਾਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ। ਖਾਨ (49) ਓਖਲਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾ ਅਤੇ ਕੁਝ ਹੋਰਾਂ ਖਿਲਾਫ ਮਨੀ ਲਾਂਡਰਿੰਗ ਨਾਲ ਸੰਬੰਧਤ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਇਡਨ ਤੋਂ ਪੁੱਛ-ਪੜਤਾਲ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਗੁਪਤ ਦਸਤਾਵੇਜ਼ਾਂ ਦੇ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਪਿਛਲੇ ਦੋ ਦਿਨਾਂ ਵਿਚ ਵਿਸ਼ੇਸ਼ ਅਧਿਕਾਰੀ ਨੇ ਪੁੱਛ-ਪੜਤਾਲ ਕੀਤੀ। ਵ੍ਹਾਈਟ ਹਾਊਸ ਦੇ ਸਲਾਹਕਾਰ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ ਪੁੱਛ-ਪੜਤਾਲ ਕੀਤੀ ਗਈ ਸੀ। ਰਾਸ਼ਟਰਪਤੀ ਦੇ ਵਿਸ਼ੇਸ਼ ਵਕੀਲ ਨੇ ਜਨਵਰੀ ’ਚ ਕਿਹਾ ਸੀ ਕਿ ਬਾਇਡਨ ਦੇ ਡੇਲਾਵੇਅਰ ਨਿਵਾਸ ਅਤੇ ਵਾਸ਼ਿੰਗਟਨ ’ਚ ਇੱਕ ਦਫਤਰ ਤੋਂ ਕੁਝ ਗੁਪਤ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। ਬਾਇਡਨ ਨੇ ਉਪ-ਰਾਸ਼ਟਰਪਤੀ ਹੁੰਦੇ ਹੋਏ ਇਨ੍ਹਾਂ ਥਾਵਾਂ ਦੀ ਵਰਤੋਂ ਕੀਤੀ ਸੀ।

LEAVE A REPLY

Please enter your comment!
Please enter your name here