ਕਾਂਗਰਸ ਵੱਲੋਂ ਤਿੰਨ ਰਾਜਾਂ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

0
240

ਨਵੀਂ ਦਿੱਲੀ : ਕਾਂਗਰਸ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤਿਲੰਗਾਨਾ ’ਚ ਅਗਲੇ ਮਹੀਨੇ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਐਤਵਾਰ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਮੱਧ ਪ੍ਰਦੇਸ਼ ਅਸੈਂਬਲੀ ਲਈ 144 ਉਮੀਦਵਾਰਾਂ ਐਲਾਨੇ, ਜਿਨ੍ਹਾਂ ਵਿਚ 69 ਸਿਟਿੰਗ ਮੈਂਬਰ ਹਨ। ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਉਨ੍ਹਾ ਦੇ ਪਿੱਤਰੀ ਹਲਕੇ ਛਿੰਦਵਾੜਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। 230 ਸੀਟਾਂ ਲਈ 17 ਨਵੰਬਰ ਨੂੰ ਵੋਟਾਂ ਪੈਣੀਆਂ ਹਨ।
ਛੱਤੀਸਗੜ੍ਹ ਦੀ 90 ਮੈਂਬਰੀ ਅਸੈਂਬਲੀ ਲਈ 30 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਪਾਟਨ ਹਲਕੇ ਤੋਂ ਚੋਣ ਲੜਨਗੇ, ਜਦੋਂਕਿ ਉਪ ਮੁੱਖ ਮੰਤਰੀ ਟੀ ਐੱਸ ਸਿੰਘ ਦਿਓ ਨੂੰ ਅੰਬਿਕਾਪੁਰ ਸੀਟ ਤੋਂ। ਪਾਰਟੀ ਨੇ ਰਾਜਨੰਦਗਾਓਂ ਤੋਂ ਗਿਰੀਸ਼ ਦੇਵਾਂਗਨ ਨੂੰ ਟਿਕਟ ਦਿੱਤੀ ਹੈ। ਦੇਵਾਂਗਨ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਟੱਕਰ ਦੇਣਗੇ। 119 ਮੈਂਬਰੀ ਤਿਲੰਗਾਨਾ ਅਸੈਂਬਲੀ ਲਈ 55 ਨਾਵਾਂ ਦਾ ਐਲਾਨ ਕੀਤਾ ਹੈ। ਸੂਬਾਈ ਪ੍ਰਧਾਨ ਰੇਵੰਤ ਰੈਡੀ ਨੂੰ ਕੋਡਾਂਗਲ ਸੀਟ ਤੇ ਵਿਧਾਇਕ ਪਾਰਟੀ ਦੇ ਆਗੂ ਭੱਟੀ ਵਿਕਰਮਾਰਕਾ ਮੱਲ ਨੂੰ ਮਧੀਰਾ-ਐੱਸ ਸੀ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

LEAVE A REPLY

Please enter your comment!
Please enter your name here