ਹੌਲਦਾਰ ਕਤਲ ਕੇਸ ’ਚ ਚਾਰੇ ਮੁਲਜ਼ਮ ਗਿ੍ਰਫਤਾਰ

0
189

ਬਰਨਾਲਾ (ਰਾਜਿੰਦਰ ਬਰਾੜ)
ਜ਼ਿਲ੍ਹਾ ਪੁਲਸ ਮੁਖੀ ਸੰਦੀਪ ਮਲਿਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 22 ਅਕਤੂਬਰ 2023 ਨੂੰ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਵਿੱਚ ਹੌਲਦਾਰ ਦਰਸ਼ਨ ਸਿੰਘ ਦੇ ਹੋਏ ਕਤਲ ਸਬੰਧੀ ਮੁਕੱਦਮਾ ਨੰਬਰ 494 ਮਿਤੀ 23-10-2023 ਅ/ਧ 302, 353, 186, 323, 427, 148, 149 ਹਿੰ:ਦ ਥਾਣਾ ਸਿਟੀ ਬਰਨਾਲਾ ਬਰਖਿਲਾਫ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਠੀਕਰੀਵਾਲ, ਜਗਰਾਜ ਸਿੰਘ ਉਰਫ ਰਾਜਾ ਵਾਸੀ ਰਾਏਸਰ, ਗੁਰਮੀਤ ਸਿੰਘ ਉਰਫ ਮੀਤਾ ਨੰਬਰਦਾਰ ਵਾਸੀ ਚੀਮਾ, ਵਜੀਰ ਸਿੰਘ ਵਾਸੀ ਅਮਲਾ ਸਿੰਘ ਵਾਲਾ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਘਟਨਾ ਦੇ ਸਬੰਧ ਵਿੱਚ ਐੱਸ ਪੀ ਡੀ ਰਮਨੀਸ਼ ਕੁਮਾਰ ਬਰਨਾਲਾ, ਸਤਵੀਰ ਸਿੰਘ ਡੀ ਐੱਸ ਪੀ ਸਿਟੀ ਬਰਨਾਲਾ ਤੇ ਗਮਦੂਰ ਸਿੰਘ ਡੀ ਐੱਸ ਪੀ (ਡੀ) ਬਰਨਾਲਾ ਅਧੀਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਅਗਵਾਈ ਇੰਸ: ਬਲਜੀਤ ਸਿੰਘ ਇੰਚਾਰਜ ਸੀ ਆਈ ਬਰਨਾਲਾ, ਇੰਸ. ਬਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਬਰਨਾਲਾ ਤੇ ਥਾਣੇਦਾਰ ਲਖਵਿੰਦਰ ਸਿੰਘ ਮੁੱਖ ਅਫਸਰ ਧਨੌਲਾ ਕਰ ਰਹੇ ਸਨ। ਮੁਕੱਦਮਾ ਉਕਤ ਵਿੱਚ ਦੋਸ਼ੀਆਨ ਗੁਰਮੀਤ ਸਿੰਘ ਉਰਫ ਮੀਤਾ, ਵਜੀਰ ਸਿੰਘ ਤੇ ਜਗਰਾਜ ਸਿੰਘ ਉਰਫ ਰਾਜਾ ਨੂੰ ਗਿ੍ਰਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਮੁੱਖ ਅਫਸਰ ਥਾਣਾ ਧਨੌਲਾ ਚੈਕਿੰਗ ਦੌਰਾਨ ਸ਼ੱਕੀ ਵਹੀਕਲਾਂ ਬਾ-ਸ਼ੱਕੀ ਪੁਰਸ਼ਾਂ ਸਬੰਧੀ ਧਨੌਲਾ ਬਾਈਪਾਸ ਮੌਜੂਦ ਸੀ ਤਾਂ ਬਰਨਾਲਾ ਸਾਇਡ ਤੋਂ ਇੱਕ ਅਲਟੋ ਗੱਡੀ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਕਾਰ ਦੇ ਡਰਾਇਵਰ ਨੇ ਕਾਰ ਨੂੰ ਇਕਦਮ ਖਤਾਨਾਂ ਵਾਲੀ ਸਾਇਡ ਮੋੜ ਕੇ ਪੁਲਸ ਪਾਰਟੀ ਵੱਲ ਫਾਇਰ ਕੀਤਾ। ਇਸ ’ਤੇ ਥਾਣੇਦਾਰ ਲਖਵਿੰਦਰ ਸਿੰਘ ਨੇ ਜਵਾਬੀ ਫਾਇਰ ਕੀਤਾ, ਜਿਸ ਨਾਲ ਉਕਤ ਸ਼ੱਕੀ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਕਾਬੂ ਕਰਨ ਤੇ ਉਸ ਦੀ ਪਹਿਚਾਣ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਠੀਕਰੀਵਾਲ ਹੋਈ, ਜਿਸ ਪਾਸੇ ਦੇਸੀ ਪਿਸਤੌਲ 315 ਬੋਰ ਤੇ ਦੋ ਕਾਰਤੂਸ ਬ੍ਰਾਮਦ ਹੋਏ। ਮੌਕੇ ’ਤੇ ਪਰਮਜੀਤ ਸਿੰਘ ਉਰਫ ਪੰਮਾ ਉਕਤ ਨੇ ਆਪਣੇ ਸੱਜੇ ਪੈਰ ’ਤੇ ਫਾਇਰ ਲੱਗਣ ਬਾਰੇ ਦੱਸਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ, ਜਿਸ ’ਤੇ ਮੁਕੱਦਮਾ ਨੰਬਰ 174 ਮਿਤੀ 24-10-2023 ਅਧ 307, 353, 186 ਹਿੰਦ ਤੇ 25/54/59 ਅਸਲਾ ਐਕਟ ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ। ]
ਦੋਸ਼ੀਆਂ ਦੀ ਉੱਕਤ ਆਲਟੋ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਜਿਸ ਵਿੱਚ ਉਹ ਸਵਾਰ ਸੀ ਤੇ ਇੱਕ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਗਿਆ ਹੈ।

LEAVE A REPLY

Please enter your comment!
Please enter your name here