ਨਵੀਂ ਦਿੱਲੀ : ਇਸ ਹਫ਼ਤੇ ਕਤਰ ‘ਚ 8 ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ | ਇਸ ਖ਼ਬਰ ਦੇ ਆਉਂਦੇ ਹੀ ਭਾਰਤ ਦੇ ਲੋਕਾਂ ਨੂੰ ਇਹ ਲੱਗਣ ਲੱਗਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ? ਤੁਹਾਨੂੰ ਜਾਣ ਕੇ ਇਹ ਹੈਰਾਨ ਹੋਵੇਗੀ ਕਿ ਵਿਦੇਸ਼ੀ ਜੇਲ੍ਹਾਂ ‘ਚ 10, 20 ਜਾਂ 100 ਭਾਰਤੀ ਕੈਦੀਆਂ ਦੇ ਮਾਮਲੇ ਵਿਚਾਰ-ਅਧੀਨ ਨਹੀਂ ਹਨ | 2023 ‘ਚ ਮਾਰਚ ਤੱਕ ਦੇ ਉਪਲੱਬਧ ਅੰਕੜਿਆਂ ਅਨੁਸਾਰ ਵਿਦੇਸ਼ਾਂ ‘ਚ ਕੰਮ ਕਰਨ ਗਏ 8,437 ਭਾਰਤੀ ਜੇਲ੍ਹਾਂ ‘ਚ ਬੰਦ ਹਨ | ਵਿਦੇਸ਼ੀ ਮਾਮਲਿਆਂ ਦੇ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ‘ਚ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਸੀ ਕਿ ਵਿਦੇਸ਼ੀ ਜੇਲ੍ਹਾਂ ‘ਚ ਕਿੰਨੇ ਭਾਰਤੀ ਕੈਦੀ ਬੰਦ ਹਨ | ਉਨ੍ਹਾ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ 1614 ਭਾਰਤੀ ਕੈਦੀ ਸੱਤ ਗੁਆਂਢੀ ਦੇਸ਼ਾਂ ‘ਚ ਬੰਦ ਹਨ | ਨੇਪਾਲ ‘ਚ 122, ਚੀਨ ‘ਚ 170, ਭੂਟਾਲ ‘ਚ 68, ਬੰਗਲਾਦੇਸ਼ ‘ਚ 60, ਪਾਕਿਸਤਾਨ ‘ਚ 51, ਸ੍ਰੀਲੰਕਾ ‘ਚ 22 ਅਤੇ ਮਿਆਂਮਾਰ ‘ਚ 22 | ਅਰਬ ਦੇਸ਼ਾਂ ‘ਚ ਸੰਯੁਕਤ ਅਰਬ ਅਮੀਰਾਤ ‘ਚ ਸਭ ਤੋਂ ਵੱਧ 1966 ਭਾਰਤੀ ਕੈਦੀਆਂ ਦੇ ਮਾਮਲੇ ਵਿਚਾਰ-ਅਧੀਨ ਹਨ | ਇਸ ਤੋਂ ਬਾਅਦ ਸਾਊਦੀ ਅਰਬ ‘ਚ 1362 ਕੈਦੀ, ਕਤਰ ‘ਚ 682, ਕੁਵੈਤ ‘ਚ 428 ਅਤੇ ਬਹਿਰੀਨ ‘ਚ 265 ਕੈਦੀ ਹਨ | ਸਾਲ 2022 ‘ਚ 8441 ਭਾਰਤੀ ਕੈਦੀਆਂ ‘ਚੋਂ 156 ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ | ਮੀਡੀਆ ਰਿਪੋਰਟਾਂ ‘ਚ ਪ੍ਰਕਾਸ਼ਤ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2022 ‘ਚ ਖਾੜੀ ਦੇਸ਼ਾਂ ‘ਚ 50 ਫੀਸਦੀ ਤੋਂ ਵੱਧ ਭਾਰਤੀ ਕੈਦੀ 4389, ਜਿਨ੍ਹਾਂ ਦੇ ਮੁਕੱਦਮੇ ਲਟਕੇ ਸਨ, ਜੇਲ੍ਹਾਂ ‘ਚ ਬੰਦ ਸਨ | ਇਨ੍ਹਾਂ ‘ਚ ਸਭ ਤੋਂ ਵੱਧ ਕੈਦੀ 1858 ਇਕੱਲੇ ਸੰਯੁਕਤ ਅਰਬ ਅਮੀਰਾਤ ਦੀਆਂ ਜੇਲ੍ਹਾਂ ‘ਚ ਹਨ |


