17.5 C
Jalandhar
Monday, December 23, 2024
spot_img

ਗਾਜ਼ਾ ‘ਚ ਸ਼ਾਂਤੀ ਦੇ ਹੱਕ ‘ਚ ਨਹੀਂ ਅਮਰੀਕਾ

ਨਵੀਂ ਦਿੱਲੀ : ਗਾਜ਼ਾ ‘ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਦਾ ਪ੍ਰਸਤਾਵ ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਪਾਸ ਹੋ ਗਿਆ | ਇਸ ਪ੍ਰਸਤਾਵ ਦੇ ਹੱਕ ‘ਚ 120 ਦੇਸ਼ਾਂ ਨੇ ਵੋਟਿੰਗ ਕੀਤੀ | ਉਥੇ ਹੀ ਇਸ ਦੇ ਵਿਰੋਧ ‘ਚ 14 ਦੇਸ਼ਾਂ ਨੇ ਵੋਟਿੰਗ ਕੀਤੀ | ਇਸ ਦੌਰਾਨ ਭਾਰਤ-ਬਿ੍ਟੇਨ ਸਮੇਤ 45 ਦੇਸ਼ਾਂ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ | ਜ਼ਿਕਰਯੋਗ ਹੈ ਕਿ ਇਹ ਪ੍ਰਸਤਾਵ ਜਾਰਡਨ ਵੱਲੋਂ ਪੇਸ਼ ਕੀਤਾ ਗਿਆ ਸੀ | ਇਸ ਵੋਟਿੰਗ ‘ਚ ਅਮਰੀਕਾ ਸਮੇਤ 14 ਦੇਸ਼ਾਂ ਨੇ ਪ੍ਰਸਤਾਵ ਦੇ ਖਿਲਾਫ਼ ਵੋਟਿੰਗ ਕੀਤੀ | ਇਸ ਪ੍ਰਸਤਾਵ ‘ਚ ਗਾਜ਼ਾ ‘ਚ ਯੁੱਧ ਰੋਕਣ ਦੇ ਨਾਲ ਸਹਾਇਤਾ ਪਹੁੰਚਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ ਗਿਆ | ਵੋਟਿੰਗ ‘ਚ ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੇ ਇਸ ‘ਚ ਹਿੱਸਾ ਨਹੀਂ ਲਿਆ |
ਭਾਰਤ ਨੇ ਸ਼ਨੀਵਾਰ ਸੰਯੁਕਤ ਰਾਸ਼ਟਰ ਮਹਾਂ ਸਭਾ (ਯੂ ਐੱਨ ਜੀ ਏ) ‘ਚ ਜਾਰਡਨ ਵੱਲੋਂ ਪੇਸ਼ ਕੀਤੇ ਗਏ ਮਸੌਦਾ ਪ੍ਰਸਤਾਵ ‘ਤੇ ਵੋਟਿੰਗ ਕਰਨ ਤੋਂ ਪਰਹੇਜ਼ ਕੀਤਾ | ਭਾਰਤ ਨੇ ਇਸ ਲਈ ਮਸੌਦੇ ‘ਤੇ ਵੋਟਿੰਗ ਤੋਂ ਪਰਹੇਜ਼ ਕੀਤਾ, ਕਿਉਂਕਿ ਇਸ ‘ਚ ਅੱਤਵਾਦੀ ਸਮੂਹ ਹਮਾਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ | ਇਸ ਨੂੰ ਬੰਗਲਾਦੇਸ਼, ਮਾਲਦੀਵ, ਪਾਕਿਸਤਾਨ, ਰੂਸ ਅਤੇ ਦੱਖਣੀ ਅਫ਼ਰੀਕਾ ਸਮੇਤ 40 ਤੋਂ ਵੱਧ ਦੇਸ਼ਾਂ ਦਾ ਸਮਰਥਨ ਮਿਲਿਆ | ਭਾਰਤ ਤੋਂ ਇਲਾਵਾ ਇਸ ਵੋਟਿੰਗ ‘ਚ ਗੈਰ-ਹਾਜ਼ਰ ਰਹਿਣ ਵਾਲੇ ਦੇਸ਼ਾਂ ‘ਚ ਆਸਟ੍ਰੇਲੀਆ, ਕੈਨੇਡਾ, ਜਰਮਨੀ, ਜਪਾਨ, ਯੂਕਰੇਨ ਅਤੇ ਯੂ ਕੇ ਸ਼ਾਮਲ ਸਨ | ਜਿਕਰਯੋਗ ਹੈ ਕਿ ਇਸ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਅਪਣਾਇਆ ਗਿਆ | 120 ਦੇਸ਼ਾਂ ਨੇ ਇਸ ਦੇ ਹੱਕ ‘ਚ ਵੋਟਿੰਗ ਕੀਤੀ | 14 ਇਸ ਦੇ ਖਿਲਾਫ਼ ਸਨ, ਉਥੇ ਹੀ 45 ਦੇਸ਼ਾਂ ਨੇ ਵੋਟਿੰਗ ਨਹੀਂ ਕੀਤਾ | ਪ੍ਰਸਤਾਵ ‘ਚ ਸੋਧ ਵੀ ਕੀਤੇ ਗਏ | ਇਸ ‘ਚ ਇੱਕ ਪੈਰਾਗ੍ਰਾਫ਼ ਪਾਉਣ ਲਈ ਕਿਹਾ ਗਿਆ, ਜਿਸ ‘ਚ ਕਿਹਾ ਗਿਆ ਕਿ ਮਹਾਂ ਸਭਾ 7 ਅਕਤੂਬਰ ਨੂੰ ਇਜ਼ਰਾਈਲ ‘ਚ ਹੋਏ ਹਮਾਸ ਦੇ ਅੱਤਵਾਦੀ ਹਮਲੇ ਅਤੇ ਬੰਧਕ ਬਣਾਉਣ ਦੀ ਘਟਨਾ ਨੂੰ ਸਪੱਸ਼ਟ ਰੂਪ ਨਾਲ ਖਾਰਜ ਕਰਦੀ ਹੈ ਅਤੇ ਨਿੰਦਾ ਕਰਦੀ ਹੈ | ਬੰਧਕਾਂ ਨਾਲ ਮਨੁੱਖੀ ਵਿਹਾਰ ਹੋਵੇ ਅਤੇ ਉਨ੍ਹਾਂ ਦੀ ਤਤਕਾਲ ਅਤੇ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ | ਭਾਰਤ ਨੇ 87 ਹੋਰ ਦੇਸ਼ਾਂ ਦੇ ਨਾਲ ਸੋਧ ਦੇ ਹੱਕ ‘ਚ ਵੋਟਿੰਗ ਕੀਤੀ, ਜਦਕਿ 55 ਮੈਂਬਰ ਦੇਸ਼ਾਂ ਨੇ ਇਸ ਦੇ ਖਿਲਾਫ਼ ਵੋਟਿੰਗ ਕੀਤੀ ਅਤੇ 23 ਗੈਰ ਹਾਜ਼ਰ ਰਹੇ |

Related Articles

LEAVE A REPLY

Please enter your comment!
Please enter your name here

Latest Articles