ਵਿਦਿਆਰਥਣ ਨੂੰ ਨਿਰਵਸਤਰ ਕਰਨ ’ਤੇ ਫੁੱਟਿਆ ਗੁੱਸਾ

0
252

ਵਾਰਾਨਸੀ : ਆਈ ਆਈ ਟੀ-ਬੀ ਐੱਚ ਯੂ ਕੈਂਪਸ ਵਿਚ ਬੁੱਧਵਾਰ ਰਾਤ ਵਿਦਿਆਰਥੀ ਨਾਲ ਤੁਰੀ ਜਾ ਰਹੀ ਵਿਦਿਆਰਥਣ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਨਿਰਵਸਤਰ ਕਰਨ ਖਿਲਾਫ ਵੀਰਵਾਰ ਹਜ਼ਾਰਾਂ ਵਿਦਿਆਰਥੀਆਂ ਨੇ ਰਾਜਪੂਤਾਨਾ ਹੋਸਟਲ ਕੋਲ ਪੋ੍ਰਟੈੱਸਟ ਕਰਕੇ ਮੰਗ ਕੀਤੀ ਕਿ ਸੁਰੱਖਿਆ ਵਧਾਈ ਜਾਵੇ ਤੇ ਬਾਹਰਲਿਆਂ ਦਾ ਦਾਖਲਾ ਬੰਦ ਕੀਤਾ ਜਾਵੇ। ਵਿਦਿਆਰਥਣ ਨੇ ਲਿਖਾਈ ਐੱਫ ਆਈ ਆਰ ਵਿਚ ਕਿਹਾ ਹੈ ਕਿ ਉਹ ਕਰਮਨ ਬਾਬਾ ਮੰਦਰ ਕੋਲ ਸਨ, ਜਦੋਂ ਇਕ ਬੁਲੇਟ ’ਤੇ ਤਿੰਨ ਮੁੰਡੇ ਆਏ ਤੇ ਬੰਦੂਕ ਦੀ ਨੋਕ ’ਤੇ ਉਸ ਨੂੰ ਖਿੱਚ ਕੇ ਪਾਸੇ ਲੈ ਗਏ। ਉਨ੍ਹਾਂ ਜਬਰਨ ਕਿੱਸ ਕਰਨ ਦੇ ਬਾਅਦ ਉਸ ਦੇ ਕੱਪੜੇ ਉਤਰਵਾਏ ਤੇ ਵੀਡੀਓ ਬਣਾਉਣ ਲੱਗੇ। ਉਸ ਨੇ ਦੱਸਿਆ ਕਿ ਉਹ ਖਾਣਾ ਖਾਣ ਤੋਂ ਬਾਅਦ ਟਹਿਲ ਰਹੀ ਸੀ। ਉਨ੍ਹਾਂ ਉਸ ਦੇ ਦੋਸਤ ਨੂੰ ਵੀ ਕੁੱਟਿਆ।

LEAVE A REPLY

Please enter your comment!
Please enter your name here