25 C
Jalandhar
Sunday, September 8, 2024
spot_img

ਭਾਜਪਾ ਇੰਡੀਅਨ �ਿਕਟ ਟੀਮ ਦਾ ਭਗਵਾਂਕਰਨ ਕਰ ਰਹੀ : ਮਮਤਾ

ਕੋਲਕਾਤਾ : ਭਾਰਤੀ �ਿਕਟ ਟੀਮ ਦੀ ਪ੍ਰੈਕਟਿਸ ਜਰਸੀ ਦੇ ਰੰਗ ’ਚ ਬਦਲਾਅ ’ਤੇ ਮਮਤਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦੇਸ਼ ਦੇ ਸਭ ਤੋਂ ਪਸੰਦੀਦਾ ਖੇਡ ਦਾ ਭਗਵਾਂਕਰਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾ ਇਸ ਨੂੰ ਲੈ ਕੇ ਆਪਣਾ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ, ‘ਉਹ ਪੂਰੇ ਦੇਸ਼ ਨੂੰ ਭਗਵਾਂ ਰੰਗ ’ਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਆਪਣੇ ਭਾਰਤੀ ਖਿਡਾਰੀਆਂ ’ਤੇ ਗਰਵ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਵਿਸ਼ਵ ਕੱਪ ’ਚ ਜਿੱਤ ਪ੍ਰਾਪਤ ਕਰਨਗੇ, ਪਰ ਭਾਜਪਾ ਉਥੇ ਵੀ ਭਗਵਾਂ ਰੰਗ ਲੈ ਕੇ ਆ ਗਈ ਅਤੇ ਸਾਡੇ ਲੜਕੇ ਹੁਣ ਭਗਵਾਂ ਰੰਗ ਦੀ ਜਰਸੀ ’ਚ ਅਭਿਆਸ ਕਰਦੇ ਹਨ। ਮੈਟਰੋ ਸਟੇੇਸ਼ਨਾਂ ਨੂੰ ਭਗਵਾਂ ਰੰਗ ਨਾਲ ਰੰਗਿਆ ਗਿਆ ਹੈ। ਇਹ ਸਵੀਕਾਰਯੋਗ ਨਹੀਂ ਹੈ।’ ਮੱਧ ਕੋਲਕਾਤਾ ਦੇ ਪੋਸਤਾ ਬਾਜ਼ਾਰ ’ਚ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਨਾ ਕੇਵਲ ਕਿ੍ਰਕਟ ਟੀਮ ਦੀ ਜਰਸੀ ’ਚ, ਬਲਕਿ ਮੈਟਰੋ ਸਟੇਸ਼ਨਾਂ ’ਤੇ ਪੇਂਟਿੰਗ ’ਚ ਵੀ ਭਗਵਾਂ ਰੰਗ ਜੋੜ ਦਿੱਤਾ ਹੈ। ਭਾਜਪਾ ’ਤੇ ਤਨਜ਼ ਕਰਦੇ ਹੋਏ ਉਨ੍ਹਾ ਕਿਹਾ ਕਿ ਰਾਸ਼ਟਰ ਦੇਸ਼ ਦੀ ਜਨਤਾ ਹੈ, ਨਾ ਕਿ ਕੇਵਲ ਇੱਕ ਪਾਰਟੀ ਦਾ।

Related Articles

LEAVE A REPLY

Please enter your comment!
Please enter your name here

Latest Articles