ਚੌਪਾਲ ‘ਚ ਮੀਂਹ ਕਾਰਨ 4 ਮੰਜ਼ਲਾ ਇਮਾਰਤ ਡਿੱਗੀ

0
448

ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਜਨ-ਜੀਵਨ ‘ਤੇ ਕਹਿਰ ਵਰ੍ਹਾ ਰਹੀ ਹੈ | ਮੋਹਲੇਧਾਰ ਮੀਂਹ ਨਾਲ ਲਗਾਤਾਰ ਜਾਨੀ-ਮਾਲੀ ਨੁਕਸਾਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ‘ਚ 4 ਮੰਜ਼ਲਾ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ | ਸੂਬਾ ਆਫਤ ਪ੍ਰਬੰਧਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ | ਅਧਿਕਾਰੀ ਨੇ ਦੱਸਿਆ ਕਿ ਚੌਪਾਲ ਬਜ਼ਾਰ ‘ਚ ਸ਼ਨੀਵਾਰ ਦੁਪਹਿਰ ਕਰੀਬ ਸਾਢੇ 12 ਵਜੇ ਇਮਾਰਤ ਢਹਿ ਗਈ | ਉਨ੍ਹਾ ਦੱਸਿਆ ਕਿ ਗਨੀਮਤ ਇਹ ਰਹੀ ਕਿ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ, ਕਿਉਂਕਿ ਇਮਾਰਤ ਪਹਿਲਾਂ ਹੀ ਖਾਲੀ ਕਰ ਦਿੱਤੀ ਗਈ ਸੀ | ਇਮਾਰਤ ‘ਚ ਯੂਕੋ ਬੈਂਕ ਦੀ ਸ਼ਾਖਾ, ਇਕ ਢਾਬਾ, ਇਕ ਬਾਰ ਅਤੇ ਕੁਝ ਹੋਰ ਵਪਾਰਕ ਅਦਾਰੇ ਹਨ | ਸ਼ਿਮਲਾ ‘ਚ ਯੂਕੋ ਬੈਂਕ ਦੀ ਖੇਤਰੀ ਸ਼ਾਖਾ ਦੇ ਮੁੱਖ ਪ੍ਰਬੰਧਕ ਰਮੇਸ਼ ਡਡਵਾਲ ਨੇ ਕਿਹਾ ਕਿ ਸ਼ਨੀਵਾਰ ਹੋਣ ਕਾਰਨ ਇਮਾਰਤ ਦੀ ਸਭ ਤੋਂ ਉੱਪਰੀ ਮੰਜ਼ਲ ‘ਤੇ ਸਥਿਤ ਬੈਂਕ ‘ਚ ਛੁੱਟੀ ਸੀ ਅਤੇ ਘਟਨਾ ਸਮੇਂ ਬੈਂਕ ‘ਚ 7 ਕਾਮਿਆਂ ‘ਚੋਂ ਕੋਈ ਵੀ ਮੌਜੂਦ ਨਹੀਂ ਸੀ | ਉੱਥੇ ਤਾਇਨਾਤ ਇਕ ਕਾਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗਰਾਊਾਡ ਫਲੋਰ ‘ਤੇ ਬਾਰ ‘ਚ ਬੈਠੇ ਕੁਝ ਲੋਕਾਂ ਨੇ ਖਿੜਕੀ ਦੇ ਸ਼ੀਸ਼ੇ ‘ਚ ਅਚਾਨਕ ਤਰੇੜ ਵੇਖੀ | ਉਹ ਤੁਰੰਤ ਇਮਾਰਤ ‘ਚੋਂ ਬਾਹਰ ਨਿਕਲ ਗਏ ਅਤੇ ਬਾਰ ਤੇ ਢਾਬੇ ‘ਤੇ ਬੈਠੇ ਲੋਕਾਂ ਨੂੰ ਸਾਵਧਾਨ ਕਰ ਦਿੱਤਾ | ਬਹੁ-ਮੰਜ਼ਲਾ ਇਮਾਰਤ ਦੀ ਨੀਂਹ ਮਜ਼ਬੂਤ ਨਹੀਂ ਸੀ |

LEAVE A REPLY

Please enter your comment!
Please enter your name here