ਚੰਡੀਗੜ੍ਹ : ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ’ਚ ਸਰਦੀਆਂ ਦਾ ਪਹਿਲਾ ਮੀਂਹ ਪਿਆ। ਚੰਡੀਗੜ੍ਹ ’ਚ ਵੀ ਜ਼ੋਰਦਾਰ ਬਾਰਸ਼ ਹੋਈ। ਕਈ ਥਾਵਾਂ ’ਤੇ ਗੜੇ ਵੀ ਪਏ। ਇਸ ਮੀਂਹ ਕਰਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ, ਉੱਥੇ ਹੀ ਠੰਢ ਨੇ ਵੀ ਦਸਤਕ ਦੇ ਦਿੱਤੀ ਹੈ। ਵੀਰਵਾਰ ਤੜਕੇ ਤੋਂ ਪੈ ਰਹੇ ਮੀਂਹ ਕਾਰਨ ਤਾਪਮਾਨ ਵੀ ਆਮ ਨਾਲੋਂ ਹੇਠਾਂ ਆ ਗਿਆ। ਕਈ ਥਾਵਾਂ ’ਤੇ ਸੜਕਾਂ ਪਾਣੀ ’ਚ ਡੁੱਬ ਗਈਆਂ। ਸਵੇਰੇ ਰੋਪੜ ’ਚ 38.5 ਐੱਮ ਐੱਮ, ਨਵਾਂ ਸ਼ਹਿਰ ’ਚ 21.6 ਐੱਮ ਐੱਮ, ਚੰਡੀਗੜ੍ਹ ’ਚ 16.8 ਐੱਮ ਐੱਮ, ਗੁਰਦਾਸਪੁਰ ’ਚ 14.8 ਐੱਮ ਐੱਮ, ਪਠਾਨਕੋਟ ’ਚ 10 ਐੱਮ ਐੱਮ, ਮੁਹਾਲੀ ’ਚ ਤਿੰਨ ਐੱਮ ਐੱਮ ਅਤੇ ਅੰਮਿ੍ਰਤਸਰ ’ਚ ਦੋ ਐੱਮ ਐੱਮ ਮੀਂਹ ਪਿਆ ਹੈ। ਜਲੰਧਰ ਵਿਚ ਵੀ ਠੀਕ-ਠਾਕ ਮੀਂਹ ਪੈ ਗਿਆ।