ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਮੁੰਡੇ ਦਾ ਕਤਲ

0
248

ਕੋਟਾ (ਰਾਜਸਥਾਨ) : ਕੋਟਾ ਦੇ ਇੰਦਰਾ ਵਿਹਾਰ ਇਲਾਕੇ ’ਚ ਆਈ ਆਈ ਟੀ-ਜੇ ਈ ਈ ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਦੇਰ ਸ਼ਾਮ ਜਦੋਂ ਵਿਦਿਆਰਥੀ ਚਾਹ ਦੀ ਦੁਕਾਨ ’ਤੇ ਬੈਠਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ’ਤੇ ਰਾਡਾਂ ਅਤੇ ਜ਼ੰਜੀਰਾਂ ਨਾਲ ਹਮਲਾ ਕਰ ਦਿੱਤਾ। ਮਿ੍ਰਤਕ ਦੀ ਪਛਾਣ ਗੋਰਖਪੁਰ ਦੇ ਸਤਿਆਵੀਰ ਉਰਫ ਰਾਜਵੀਰ ਉਰਫ ਰੌਣਕ ਵਜੋਂ ਹੋਈ ਹੈ, ਜੋ ਕਰੀਬ ਦੋ ਸਾਲਾਂ ਤੋਂ ਇੱਥੇ ਇੱਕ ਕੋਚਿੰਗ ਸੰਸਥਾ ’ਚ ਤਿਆਰੀ ਕਰ ਰਿਹਾ ਸੀ। ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਕੁਝ ਨੌਜਵਾਨਾਂ ਨੂੰ ਰਾਡਾਂ ਅਤੇ ਜ਼ੰਜੀਰਾਂ ਲੈ ਕੇ ਮੁੰਡੇ ਦਾ ਪਿੱਛਾ ਕਰਦੇ ਦੇਖਿਆ, ਜਿਨ੍ਹਾਂ ਉਸ ’ਤੇ ਹਮਲਾ ਕਰ ਦਿੱਤਾ। ਜ਼ਖਮੀ ਵਿਦਿਆਰਥੀ ਆਪਣੇ ਕਮਰੇ ’ਚ ਚਲਾ ਗਿਆ, ਜਿੱਥੇ ਦੇਰ ਰਾਤ ਉਸ ਦੀ ਹਾਲਤ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਹਮਲੇ ਦੇ ਕਾਰਨ ਦਾ ਪਤਾ ਨਹੀਂ ਲੱਗਿਆ। ਮਸ਼ਕੂਕ ਹਮਲਾਵਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ ਪੁੱਛ-ਪੜਤਾਲ ਜਾਰੀ ਸੀ।

LEAVE A REPLY

Please enter your comment!
Please enter your name here