ਜੈਪੁਰ : ਸ੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੁੱਗਾਮਾੜੀ ਦੀ ਹੱਤਿਆ ਦੇ ਮਾਮਲੇ ’ਚ ਪੁਲਸ ਨੇ ਇੱਥੇ ਏਅਰ ਹੋਸਟੈੱਸ ਦਾ ਕੋਰਸ ਕਰ ਰਹੀ ਪੂਜਾ ਸੈਣੀ ਉਰਫ ਪੂਜਾ ਬੱਤਰਾ ਨੂੰ ਗਿ੍ਰਫਤਾਰ ਕੀਤਾ ਹੈ। ਦੋਸ਼ ਹੈ ਕਿ ਕੋਟਾ ਦੀ ਪੂਜਾ ਅਤੇ ਉਸ ਦੇ ਪਤੀ ਨੇ ਸ਼ੂਟਰ ਨਿਤਿਨ ਫੌਜੀ ਲਈ ਜੈਪੁਰ ’ਚ ਰਹਿਣ ਦਾ ਪ੍ਰਬੰਧ ਕੀਤਾ ਸੀ। ਉਸ ਨੂੰ ਹਥਿਆਰ ਵੀ ਉਪਲੱਬਧ ਕਰਵਾਏ ਗਏ। ਪੁਲਸ ਨੇ ਦੱਸਿਆ ਕਿ ਪੂਜਾ ਜੈਪੁਰ ’ਚ ਏਅਰ ਹੋਸਟੈੱਸ ਦੀ ਟ੍ਰੇਨਿੰਗ ਲੈ ਰਹੀ ਹੈ। ਜੈਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸੇਫ ਨੇ ਕਿਹਾ-ਟੀਮ ਨੇ ਐਡੀਸ਼ਨਲ ਡੀ ਸੀ ਪੀ ਦੀ ਨਿਗਰਾਨੀ ’ਚ ਫਲੈਟ ’ਚ ਛਾਪਾ ਮਾਰਿਆ। ਪੂਜਾ ਨੂੰ ਉੱਥੇ ਗਿ੍ਰਫਤਾਰ ਕਰਕੇ ਨਿਤਿਨ ਬਾਰੇ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇੱਥੇ ਹੀ ਰਹਿੰਦਾ ਸੀ। ਇੰਨਾ ਹੀ ਨਹੀਂ ਪੂਜਾ ਨਿਤਿਨ ਫੌਜੀ ਨਾਲ ਕਈ ਦਿਨਾਂ ਤੱਕ ਫਲੈਟ ’ਚ ਰਹੀ। ਪੂਜਾ ਕੋਟਾ ਦੇ ਬਦਮਾਸ਼ ਮਹਿੰਦਰ ਉਰਫ ਸਮੀਰ ਦੀ ਪਤਨੀ ਹੈ। ਮਹਿੰਦਰ ਫਰਾਰ ਹੈ। ਪੂਜਾ ਇਸ ਮਾਮਲੇ ’ਚ ਪੰਜਵੀਂ ਗਿ੍ਰਫਤਾਰੀ ਹੈ।



