ਬਾਇਡਨ ਗਣਤੰਤਰ ਦਿਵਸ ’ਤੇ ਨਹੀਂ ਆਉਣਗੇ

0
278

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਭਾਰਤ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਨਹੀਂ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਦੌਰਾਨ ਉਨ੍ਹਾ ਨੂੰ ਗਣਤੰਤਰ ਦਿਵਸ ’ਤੇ ਸੱਦਿਆ ਸੀ। ਭਾਰਤ ਅਗਲਾ ਕੁਆਡ ਸਿਖਰ ਸੰਮੇਲਨ 27 ਜਨਵਰੀ ਨੂੰ ਨਵੀਂ ਦਿੱਲੀ ਵਿਚ ਕਰਨਾ ਚਾਹੁੰਦਾ ਸੀ। ਸੰਮੇਲਨ ਵਿਚ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੇ ਆਗੂਆਂ ਨੇ ਹਿੱਸਾ ਲੈਣਾ ਸੀ। 27 ਜਨਵਰੀ ਬਾਰੇ ਦੂਜੇ ਦੇਸ਼ ਸਹਿਮਤ ਨਹੀਂ ਹੋਏ। ਇਸ ਤੋਂ ਪਹਿਲਾਂ 2015 ਵਿਚ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਵਸ ’ਤੇ ਆਏ ਸਨ। ਹੁਣ ਭਾਰਤ ਦੂਜੇ ਦੇਸ਼ਾਂ ਨਾਲ ਗੱਲ ਕਰਕੇ ਕੁਆਡ ਸਿਖਰ ਸੰਮੇਲਨ ਲਈ ਕੋਈ ਹੋਰ ਤਰੀਕ ਤੈਅ ਕਰੇਗਾ। 26 ਜਨਵਰੀ ਨੂੰ ਆਸਟਰੇਲੀਆ ਦਾ ਕੌਮੀ ਦਿਨ ਹੁੰਦਾ ਹੈ, ਜਿਸ ਕਰਕੇ ਉਥੋਂ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਭਾਰਤ ਨਹੀਂ ਆ ਸਕਦੇ।
ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਸਤੰਬਰ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਇਡਨ ਨੂੰ ਗਣਤੰਤਰ ਦਿਵਸ ’ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ, ਪਰ ਅਮਰੀਕਾ ਸਰਕਾਰ ਨੇ ਸੱਦਾ ਪ੍ਰਵਾਨ ਕਰਨ ਜਾਂ ਨਾ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ ਸੀ।
ਕੁਆਡ ਗਰੁੱਪ ਚੀਨ ਦੇ ਆਰਥਕ ਤੇ ਫੌਜੀ ਉਭਾਰ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਹੈ। ਇਨ੍ਹਾਂ ਦੇਸ਼ਾਂ ਨੇ ਤੈਅ ਕੀਤਾ ਹੈ ਕਿ ਫੌਜੀ ਹਮਲੇ ਵਿਚ ਉਹ ਇਕ-ਦੂਜੇ ਦੀ ਹਮਾਇਤ ਵਿਚ ਆਉਣਗੇ।

LEAVE A REPLY

Please enter your comment!
Please enter your name here