25.8 C
Jalandhar
Monday, September 16, 2024
spot_img

ਮਾਂ ਦੀ ਕਾਰ ਦੇ ਪਿੱਛੇ ਪੇਸ਼ਾਬ ਕਰਨ ’ਤੇ ਬੱਚੇ ਨੂੰ ਸਜ਼ਾ

ਜੈਕਸਨ (ਅਮਰੀਕਾ) : ਦੁਨੀਆ ਭਰ ’ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਉਠਾਉਣ ਵਾਲੇ ਅਮਰੀਕਾ ’ਚ 10 ਸਾਲਾ ਸਿਆਹ (ਕਾਲੇ) ਬੱਚੇ ਨੂੰ ਸਿਰਫ ਇਸ ਲਈ ਸਜ਼ਾ ਸੁਣਾਈ ਗਈ ਹੈ ਕਿ ਉਸ ਨੇ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰ ਦਿੱਤਾ ਸੀ। ਮਿਸੀਸਿਪੀ ’ਚ ਜੱਜ ਰਸਟੀ ਹਾਰਲਾ ਨੇ ਮੁੰਡੇ ਨੂੰ ਤਿੰਨ ਮਹੀਨਿਆਂ ਲਈ ਹਰ ਮਹੀਨੇ ਇੱਕ ਵਾਰ ਪ੍ਰੋਬੇਸ਼ਨ ਅਫਸਰ ਦੇ ਸਾਹਮਣੇ ਪੇਸ਼ ਹੋਣ ਅਤੇ ਮਰਹੂਮ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇਨਟ ਬਾਰੇ ਦੋ ਪੰਨਿਆਂ ਦਾ ਲੇਖ ਲਿਖਣ ਦੀ ਸਜ਼ਾ ਸੁਣਾਈ। ਬੱਚੇ ਦੇ ਵਕੀਲ ਨੇ ਕਿਹਾ ਕਿ ਉਨ੍ਹਾ ਨੂੰ ਨਹੀਂ ਲੱਗਦਾ ਕਿ ਅਜਿਹਾ ਕਰਨ ’ਤੇ ਕਿਸੇ ਗੋਰੇ ਬੱਚੇ ਨੂੰ ਗਿ੍ਰਫਤਾਰ ਕੀਤਾ ਜਾਂਦਾ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਨੇ 10 ਅਗਸਤ ਨੂੰ ਉਦੋਂ ਕਾਰ ਦੇ ਪਿੱਛੇ ਪਿਸ਼ਾਬ ਕੀਤਾ ਜਦੋਂ ਉਹ ਵਕੀਲ ਦੇ ਦਫਤਰ ਗਈ ਸੀ। ਸ਼ਹਿਰ ਦੇ ਪੁਲਸ ਅਧਿਕਾਰੀ ਨੇ ਬੱਚੇ ਨੂੰ ਪਿਸ਼ਾਬ ਕਰਦੇ ਦੇਖਿਆ ਅਤੇ ਉਸ ਨੂੰ ਗਿ੍ਰਫਤਾਰ ਕਰ ਲਿਆ। ਅਧਿਕਾਰੀ ਉਸ ਨੂੰ ਕਾਰ ਵਿਚ ਬਿਠਾ ਕੇ ਥਾਣੇ ਲੈ ਗਿਆ।

Related Articles

LEAVE A REPLY

Please enter your comment!
Please enter your name here

Latest Articles