7 ਨੰਬਰ ਜਰਸੀ ਰਿਟਾਇਰ

0
178

ਨਵੀਂ ਦਿੱਲੀ : ਭਾਰਤੀ ਕਿ੍ਰਕਟ ਕੰਟਰੋਲ ਬੋਰਡ ਨੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੀ 7 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਇਸ ਸਾਬਕਾ ਕਪਤਾਨ ਨੇ ਦੇਸ਼ ਲਈ ਆਪਣਾ ਆਖਰੀ ਮੈਚ 2019 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਉਸ ਨੇ 15 ਅਗਸਤ 2020 ਨੂੰ ਸੰਨਿਆਸ ਦਾ ਐਲਾਨ ਕੀਤਾ ਅਤੇ ਉਸ ਤੋਂ ਬਾਅਦ ਕਿਸੇ ਹੋਰ ਖਿਡਾਰੀ ਨੇ 7 ਨੰਬਰ ਦੀ ਜਰਸੀ ਨਹੀਂ ਪਹਿਨੀ। ਸਚਿਨ ਤੇਂਦੁਲਕਰ ਦੇ 2013 ’ਚ ਸੰਨਿਆਸ ਲੈਣ ਤੋਂ ਬਾਅਦ ਵੀ ਤੇਜ਼ ਗੇਂਦਬਾਜ਼ ਸਾਰਦੁਲ ਠਾਕੁਰ ਨੂੰ ਛੱਡ ਕੇ ਕਿਸੇ ਵੀ ਖਿਡਾਰੀ ਨੇ 10 ਨੰਬਰ ਦੀ ਜਰਸੀ ਨਹੀਂ ਪਹਿਨੀ ਸੀ। ਠਾਕੁਰ ਨੇ 2017 ਵਿੱਚ ਸ੍ਰੀਲੰਕਾ ਖਿਲਾਫ ਆਪਣੇ ਇਕ ਦਿਨਾ ਮੈਚ ਦੌਰਾਨ 10 ਨੰਬਰ ਦੀ ਜਰਸੀ ਪਹਿਨੀ ਸੀ ਪਰ ਸੋਸ਼ਲ ਮੀਡੀਆ ਉੱਤੇ ਇਸ ਦੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਕਿਸੇ ਵੀ ਖਿਡਾਰੀ ਨੇ 10 ਨੰਬਰ ਵਾਲੀ ਜਰਸੀ ਨਹੀਂ ਪਾਈ।

LEAVE A REPLY

Please enter your comment!
Please enter your name here