ਅਤੀਕ ਦੇ ਜੇਲ੍ਹਬੰਦ ਕਰੀਬੀ ਨਫੀਸ ਦੀ ਦਿਲ ਦੇ ਦੌਰੇ ਨਾਲ ਮੌਤ

0
191

ਪ੍ਰਯਾਗਰਾਜ (ਯੂ ਪੀ) : ਪ੍ਰਯਾਗਰਾਜ ਦੇ ਉਮੇਸ਼ ਪਾਲ ਤੀਹਰੇ ਕਤਲ ਕਾਂਡ ’ਚ ਕਥਿਤ ਤੌਰ ’ਤੇ ਸ਼ਾਮਲ ਤੇ ਮਰਹੂਮ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਦੇ ਖਾਸ ਨਫੀਸ ਬਿਰਯਾਨੀ (50) ਦੀ ਐਤਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੈਨੀ ਸੈਂਟਰਲ ਜੇਲ੍ਹ ’ਚ ਬੰਦ ਨਫੀਸ ਨੂੰ ਐਤਵਾਰ ਸ਼ਾਮ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਮੇਸ਼ ਪਾਲ ਤੀਹਰੇ ਕਤਲ ਕੇਸ ’ਚ ਲੋੜੀਂਦੇ ਨਫੀਸ ਨੂੰ 22 ਨਵੰਬਰ 2023 ਨੂੰ ਪੁਲਸ ਮੁਕਾਬਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ। ਉਸ ’ਤੇ 50,000 ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।

LEAVE A REPLY

Please enter your comment!
Please enter your name here