25.4 C
Jalandhar
Friday, October 18, 2024
spot_img

ਵਿਵੇਕ ਬਿੰਦਰਾ ਵਿਰੁੱਧ ਕੇਸ ਦਰਜ

ਨੋਇਡਾ : ਲੋਕਾਂ ’ਚ ਉਤਸ਼ਾਹ ਭਰਨ ਵਾਲੇ ਤੇ ਉਨ੍ਹਾਂ ਨੂੰ ਪ੍ਰੇਰਣਾ ਦੇਣ ਵਾਲੇ ਬੁਲਾਰੇ ਵਿਵੇਕ ਬਿੰਦਰਾ ’ਤੇ ਨੋਇਡਾ ’ਚ ਆਪਣੀ ਪਤਨੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਉਹ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਬਿੰਦਰਾ ਦੇ ਜਵਾਬ ਲਈ ਤੁਰੰਤ ਸੰਪਰਕ ਨਹੀਂ ਹੋ ਸਕਿਆ। ਬਿੰਦਰਾ ਦੀ ਪਤਨੀ ਯਾਨਿਕਾ ਦੇ ਭਰਾ ਵੈਭਵ ਕਵਾਤੜਾ ਦੀ ਸ਼ਿਕਾਇਤ ਤੋਂ ਬਾਅਦ 14 ਦਸੰਬਰ ਨੂੰ ਸੈਕਟਰ 126 ਥਾਣੇ ਵਿੱਚ ਐੱਫ ਆਈ ਆਰ ਦਰਜ ਕੀਤੀ ਗਈ ਸੀ। ਉਨ੍ਹਾ ਦੱਸਿਆ ਕਿ ਬਿੰਦਰਾ ਅਤੇ ਯਾਨਿਕਾ ਦਾ 6 ਦਸੰਬਰ ਨੂੰ ਵਿਆਹ ਹੋਇਆ ਸੀ ਅਤੇ ਉਹ ਇੱਥੋਂ ਦੇ ਸੈਕਟਰ 94 ਵਿੱਚ ਪੌਸ਼ ਸੁਸਾਇਟੀ ਵਿੱਚ ਰਹਿ ਰਹੇ ਸਨ। 7 ਦਸੰਬਰ ਦੀ ਸਵੇਰ ਨੂੰ ਜੀਜਾ ਵਿਵੇਕ ਬਿੰਦਰਾ ਆਪਣੀ ਮਾਂ ਪ੍ਰਭਾ ਨਾਲ ਬਹਿਸ ਕਰ ਰਿਹਾ ਸੀ, ਜਦੋਂ ਯਾਨਿਕਾ ਨੇ ਇਸ ਮਾਮਲੇ ਵਿਚ ਦਖਲ ਦਿੱਤਾ ਤਾਂ ਮੇਰੇ ਜੀਜੇ ਨੇ ਭੈਣ ਨਾਲ ਕਮਰੇ ਨੂੰ ਬੰਦ ਕਰ ਲਿਆ ਤੇ ਉਸ ਨਾਲ ਕਥਿਤ ਬਦਸਲੂਕੀ ਅਤੇ ਕੁੱਟਮਾਰ ਕੀਤੀ। ਉਸ ਦੇ ਸਾਰੇ ਸਰੀਰ ’ਤੇ ਜ਼ਖਮ ਹਨ, ਉਹ ਸੁਣਨ ਤੋਂ ਅਸਮਰੱਥ ਹੈ। ਉਸ ਦੇ ਵਾਲ ਵੀ ਪੁੱਟ ਦਿੱਤੇ। ਉਸ ਦਾ ਦਿੱਲੀ ਦੇ ਕੈਲਾਸ਼ ਦੀਪਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕਵਾਤੜਾ ਨੇ ਇਹ ਵੀ ਦੋਸ਼ ਲਾਇਆ ਕਿ ਲੜਾਈ ਦੌਰਾਨ ਬਿੰਦਰਾ ਨੇ ਉਸ ਦੀ ਭੈਣ ਦਾ ਮੋਬਾਇਲ ਫੋਨ ਤੋੜ ਦਿੱਤਾ।

Related Articles

LEAVE A REPLY

Please enter your comment!
Please enter your name here

Latest Articles