ਵਾਸ਼ਿੰਗਟਨ : ਵਿਸ਼ਵ ਦੀ ਆਬਾਦੀ ‘ਚ ਇਸ ਸਾਲ 7.5 ਕਰੋੜ ਦਾ ਵਾਧਾ ਹੋਇਆ ਹੈ ਅਤੇ ਨਵੇਂ ਸਾਲ ਵਾਲੇ ਦਿਨ ਕੁੱਲ ਵਿਸ਼ਵ ਆਬਾਦੀ 8 ਅਰਬ ਤੋਂ ਵੱਧ ਹੋਣ ਦਾ ਅਨੁਮਾਨ ਹੈ | ਅਮਰੀਕੀ ਜਨਗਣਨਾ ਬਿਊਰੋ ਵੱਲੋਂ ਜਾਰੀ ਅੰਕੜਿਆਂ ਪਿਛਲੇ ਸਾਲ ਦੁਨੀਆ ਭਰ ‘ਚ ਆਬਾਦੀ ਵਾਧੇ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਸੀ | 2024 ਦੀ ਸ਼ੁਰੂਆਤ ਤੱਕ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਭਰ ‘ਚ ਹਰ ਸੈਕਿੰਡ ‘ਚ 4.3 ਲੋਕ ਪੈਦਾ ਹੋਣਗੇ ਅਤੇ ਦੋ ਵਿਅਕਤੀ ਮਰਨਗੇ |