ਵਾਸ਼ਿੰਗਟਨ : ਕੌਮਾਂਤਰੀ ਮਾਲੀ ਫੰਡ (ਆਈ ਐੱਮ ਐੱਫ) ਦੀ ਮੁਖੀ �ਿਸਟਲੀਨਾ ਜਾਰਜੀਵਾ ਦਾ ਕਹਿਣਾ ਹੈ ਕਿ ਆਰਟੀਫਿਸ਼ਿਅਲ ਇੰਟੈਲੀਜੈਂਸ (ਏ ਈ) ਦੁਨੀਆ ਭਰ ਵਿਚ ਨੌਕਰੀ ਦੀ ਸੁਰੱਖਿਆ ਲਈ ਖਤਰਨਾਕ ਸਾਬਤ ਹੋਵੇਗੀ। ਸਵਿਟਜ਼ਰਲੈਂਡ ਦੇ ਦਾਵੋਸ ਵਿਚ 15 ਜਨਵਰੀ ਤੋਂ ਸ਼ੁਰੂ ਹੋਈ ਵਰਲਡ ਇਕਨਾਮਿਕ ਫੋਰਮ ਦੀ ਸਾਲਾਨਾ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਜਾਰਜੀਵਾ ਨੇ ਕਿਹਾਏ ਆਈ ਨਾਲ ਵਿਕਸਤ ਦੇਸ਼ਾਂ ਵਿਚ 60 ਫੀਸਦੀ ਨੌਕਰੀਆਂ ਖਤਰੇ ਵਿਚ ਆ ਜਾਣਗੀਆਂ, ਭਾਵੇਂ ਕਿ ਇਹ ਉਤਪਾਦਕਤਾ ਵਧਾਉਣ ਦੇ ਮੌਕੇ ਪੈਦਾ ਕਰੇਗੀ।
ਆਈ ਐੱਮ ਐੱਫ ਦੀ 14 ਜਨਵਰੀ ਨੂੰ ਜਾਰੀ ਹੋਈ ਨਵੀਂ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾ ਕਿਹਾਵਿਕਾਸਸ਼ੀਲ ਦੇਸ਼ਾਂ ਵਿਚ ਏ ਆਈ ਦਾ ਅਸਰ ਘੱਟ ਹੋ ਸਕਦਾ ਹੈ, ਪਰ ਦੁਨੀਆ ਪੱਧਰ ’ਤੇ ਕਰੀਬ 40 ਫੀਸਦੀ ਨੌਕਰੀਆਂ ’ਤੇ ਇਸ ਦਾ ਅਸਰ ਪੈ ਸਕਦਾ ਹੈ। 2024 ਦੁਨੀਆ ਭਰ ਦੀ ਅਰਥ ਵਿਵਸਥਾ ਲਈ ਮੁਸ਼ਕਲ ਸਾਲ ਹੋ ਸਕਦਾ ਹੈ। ਦੁਨੀਆ ਕੋਰੋਨਾ ਦੇ ਵਕਤ ਲਈ ਗਏ ਕਰਜ਼ ਦੇ ਜਾਲ ਤੋਂ ਅਜੇ ਤੱਕ ਨਿਕਲ ਨਹੀਂ ਸਕੀ। ਇਸ ਸਾਲ ਦੁਨੀਆ ਦੇ 60 ਤੋਂ ਵੱਧ ਦੇਸ਼ਾਂ ਵਿਚ ਚੋਣਾਂ ਹਨ। ਸਰਕਾਰਾਂ ਲੋਕਾਂ ਨੂੰ ਲੁਭਾਉਣ ਲਈ ਪੈਸੇ ਖਰਚ ਕਰਨਗੀਆਂ, ਜਿਸ ਨਾਲ ਦੇਸ਼ਾਂ ’ਤੇ ਕਰਜ਼ਾ ਹੋਰ ਵਧੇਗਾ।
ਆਈ ਐੱਮ ਐੱਫ ਦੀ ਰਿਪੋਰਟ ਵਿਚ ਅਨੁਮਾਨ ਲਾਇਆ ਗਿਆ ਹੈ ਕਿ ਉਭਰਦੇ ਬਾਜ਼ਾਰਾਂ ਤੇ ਵਿਕਾਸਸ਼ੀਲ ਅਰਥ ਵਿਵਸਥਾਵਾਂ ਵਿਚ ਕਿਰਤ ਮੰਡੀ ’ਤੇ ਏ ਆਈ ਦਾ ਸ਼ੁਰੂਆਤੀ ਅਸਰ ਘੱਟ ਹੋਵੇਗਾ।
ਜਾਰਜੀਵਾ ਨੇ ਕਿਹਾਸਾਨੂੰ ਖਾਸ ਤੌਰ ’ਤੇ ਘੱਟ ਆਮਦਨ ਵਾਲੇ ਦੇਸ਼ਾਂ ਨੂੰ ਤੇਜ਼ੀ ਨਾਲ ਅੱਗੇ ਵਧਣ ਵਿਚ ਮਦਦ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਤਾਂ ਕਿ ਉਹ ਏ ਆਈ ਦੇ ਆਉਣ ਨਾਲ ਬਣਨ ਵਾਲੇ ਮੌਕਿਆਂ ਦਾ ਲਾਭ ਉਠਾ ਸਕਣ।
ਆਈ ਐੱਮ ਐੱਫ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਦੀਆਂ ਅੱਧੀਆਂ ਨੌਕਰੀਆਂ ’ਤੇ ਏ ਆਈ ਦਾ ਗਲਤ ਅਸਰ ਹੋਵੇਗਾ, ਬਾਕੀ ਬਚੀਆਂ ਅੱਧੀਆਂ ਨੌਕਰੀਆਂ ’ਤੇ ਇਸ ਦੇ ਚੰਗੇ ਅਸਰ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟ ਮੁਤਾਬਕ ਏ ਆਈ ਦਾ ਖਤਰਾ ਉਨ੍ਹਾਂ ਦੇਸ਼ਾਂ ਵਿਚ ਸਭ ਤੋਂ ਵੱਧ ਹੋਵੇਗਾ, ਜਿਥੇ ਉੱਚ ਮੁਹਾਰਤ ਵਾਲੀਆਂ ਨੌਕਰੀਆਂ ਦੀ ਮੰਗ ਹੋਵੇਗੀ। ਜਾਰਜੀਵਾ ਨੇ ਕਿਹਾਇਕ ਪਾਸੇ ਏ ਆਈ ਨਾਲ ਤੁਹਾਡੀ ਨੌਕਰੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ, ਦੂਜੇ ਪਾਸੇ ਨੌਕਰੀਆਂ ਵਧ ਸਕਦੀਆਂ ਹਨ। ਨੌਕਰੀ ਦੇ ਮੌਕੇ ਵਧਣਗੇ ਤਾਂ ਤੁਹਾਡੀ ਉਤਪਾਦਕਤਾ ਵੀ ਵਧੇਗੀ। ਇਸ ਨਾਲ ਆਮਦਨ ਤੇ ਜੀਵਨ ਪੱਧਰ ਵੀ ਵਧੇਗਾ। ਇਸ ਦਾ ਸਿੱਧਾ ਅਸਰ ਦੇਸ਼ ਦੀ ਅਰਥ ਵਿਵਸਥਾ ’ਤੇ ਪਵੇਗਾ। ਦੁਨੀਆ ਭਰ ਵਿਚ ਤੇਜ਼ੀ ਨਾਲ ਵਧਦੇ ਆਟੋਮੇਸ਼ਨ ਤੇ ਏ ਆਈ ਦੀ ਵਰਤੋਂ ਦੇ ਚਲਦਿਆਂ ਇਨਸਾਨੀ ਨੌਕਰੀਆਂ ਘਟ ਰਹੀਆਂ ਹਨ। ਲਾਗਤ ਘਟਾਉਣ ਤੇ ਮੰਦੇ ਦੇ ਖਦਸ਼ੇ ਦੇ ਨਾਂਅ ’ਤੇ ਸਭ ਤੋਂ ਵੱਧ ਛਾਂਟੀ ਟੈਕਨਾਲੋਜੀ ਨਾਲ ਜੁੜੀਆਂ ਕੰਪਨੀਆਂ ਵਿਚ ਹੋ ਰਹੀ ਹੈ। ਏ ਆਈ ਨਾ ਸਿਰਫ ਇਨਸਾਨਾਂ ਦੀ ਥਾਂ ਲੈ ਰਹੀ ਹੈ, ਸਗੋਂ ਮਾਲਕ ਛਾਂਟੀ ਲਈ ਇਸ ਦੀ ਵਰਤੋਂ ਕਰ ਰਹੇ ਹਨ।


