ਪਟਨਾ : ਲਾਲੂ ਦੀ ਬੇਟੀ ਰੋਹਿਣੀ ਆਚਾਰੀਆ ਨੇ ਆਪਣੇ ਪਿਤਾ ਦੀ 2017 ਦੀ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਲਾਲੂ ਨੇ ਨਿਤੀਸ਼ ਦੀ ਤੁਲਨਾ ਸੱਪ ਨਾਲ ਕੀਤੀ ਸੀ। ਲਾਲੂ ਨੇ ਕਿਹਾ ਸੀਨਿਤੀਸ਼ ਕੁਮਾਰ ਸੱਪ ਵਰਗਾ ਹੈ। ਜਿਵੇਂ ਸੱਪ ਕੁੰਜ ਲਾਹੁੰਦਾ ਹੈ, ਨਿਤੀਸ਼ ਵੀ ਹਰ ਦੋ ਸਾਲ ਬਾਅਦ ਕੰੁਜ ਲਾਹੁੰਦਾ ਹੈ। ਕਿਸੇ ਨੂੰ ਕੋਈ ਸ਼ੱਕ? ਰੋਹਿਣੀ ਨੇ ਐਤਵਾਰ ਕਿਹਾ ਕਿ ਕੂੜਾ ਮੁੜ ਕੂੜੇਦਾਨ ਵਿਚ ਚਲੇ ਗਿਆ। ਕੂੜੇਦਾਨ ਨੂੰ ਸਭ ਤੋਂ ਬਦਬੂਦਾਰ ਕੂੜੇ ਨੂੰ ਸਮਾਉਣ ਲਈ ਵਧਾਈਆਂ।



