ਲਾਹੌਰ : ਪਾਕਿਸਤਾਨ ਹਾਕੀ ਫੈਡਰੇਸ਼ਨ ਦਾ ਮਾਲੀ ਸੰਕਟ ਗੰਭੀਰ ਹੋ ਰਿਹਾ ਹੈ। ਇਸ ਦੇ ਲਾਹੌਰ ਸਥਿਤ ਹੈੱਡਕੁਆਰਟਰ ਅਤੇ ਕਰਾਚੀ ’ਚ ਸਬ-ਆਫਿਸ ’ਚ ਸਾਰੇ ਕਰਮਚਾਰੀ ਛੇ ਮਹੀਨਿਆਂ ਤੋਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ। 80 ਤੋਂ ਵੱਧ ਦਫਤਰੀ ਅਤੇ ਹੋਰ ਮੁਲਾਜਮਾਂ ਨੂੰ ਤਨਖਾਹ ਨਹੀਂ ਮਿਲੀ ਤੇ ਕੋਈ ਮੈਡੀਕਲ ਲਾਭ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ। ਕੌਮੀ ਸੀਨੀਅਰ ਖਿਡਾਰੀਆਂ ਨੂੰ 4-5 ਮਹੀਨਿਆਂ ਤੋਂ ਉਨ੍ਹਾਂ ਦੀ ਇਕਰਾਰਨਾਮੇ ਦੀ ਤਨਖਾਹ ਜਾਂ ਭੱਤੇ ਦਾ ਭੁਗਤਾਨ ਨਹੀਂ ਕੀਤਾ ਗਿਆ। ਪਾਕਿਸਤਾਨ ਦੇ ਕਪਤਾਨ ਇਮਾਦ ਸ਼ਕੀਲ ਬੱਟ ਅਤੇ ਕੁਝ ਹੋਰ ਖਿਡਾਰੀਆਂ ਨੇ ਵੀ ਆਪਣੇ ਰੋਜ਼ਾਨਾ ਦੇ ਬਕਾਏ ਦਾ ਭੁਗਤਾਨ ਨਾ ਕਰਨ ਦੇ ਮੁੱਦੇ ’ਤੇ ਝੜਪ ਕੀਤੀ ਸੀ। ਬੱਟ ਨੇ ਧਮਕੀ ਵੀ ਦਿੱਤੀ ਕਿ ਜਦੋਂ ਤੱਕ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਗਲੇ ਮੈਚ ਨਹੀਂ ਖੇਡਣਗੇ।
ਸੂਤਰਾਂ ਮੁਤਾਬਕ ਫੈਡਰੇਸ਼ਨ ਨੇ ਖਿਡਾਰੀਆਂ, ਮੁਲਾਜ਼ਮਾਂ, ਕੋਚਾਂ ਤੇ ਹੋਰਨਾਂ ਦੇ 8 ਕਰੋੜ ਰੁਪਏ ਦੇਣੇ ਹਨ।





