ਦੇਹਰਾਦੂਨ : ਜਸਟਿਸ ਰਿਤੂ ਬਾਹਰੀ ਨੇ ਐਤਵਾਰ ਉੱਤਰਾਖੰਡ ਹਾਈ ਕੋਰਟ ਦੇ ਪਹਿਲੇ ਮਹਿਲਾ ਚੀਫ ਜਸਟਿਸ ਵਜੋਂ ਹਲਫ ਲਿਆ। ਰਾਜਪਾਲ ਗੁਰਮੀਤ ਸਿੰਘ ਨੇ ਇਥੇ ਰਾਜ ਭਵਨ ਵਿਚ ਬਾਹਰੀ ਨੂੰ ਅਹੁਦੇ ਦਾ ਹਲਫ ਦਿਵਾਇਆ। ਜਸਟਿਸ ਬਾਹਰੀ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਸਨ। ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਅਕਤੂਬਰ ਵਿੱਚ ਜਸਟਿਸ ਵਿਪਿਨ ਸਾਂਘੀ ਦੀ ਸੇਵਾਮੁਕਤੀ ਮਗਰੋਂ ਖਾਲੀ ਸੀ।



