ਖੁਦ ਜ਼ੋਰ ਲਾ ਕੇ ਦੇਖਿਆ

0
211

ਝਾਰਖੰਡ ਵਿਚ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਸੋਮਵਾਰ ਰਾਮਗੜ੍ਹ ਤੋਂ ਰਾਂਚੀ ਜਾਂਦਿਆਂ ਰਾਹੁਲ ਗਾਂਧੀ ਨੇ ਚੁੱਟੂਪਾਲੂ ਵਾਦੀ ਵਿਚ ਲੋਕਾਂ ਨੂੰ ਸਾਈਕਲਾਂ ’ਤੇ ਕੋਲਾ ਲਿਜਾਂਦੇ ਤੱਕਿਆ। ਉਨ੍ਹਾ ਆਪਣਾ ਕਾਫਲਾ ਰੁਕਵਾ ਕੇ ਉਨ੍ਹਾਂ ਨਾਲ ਗੱਲ ਕੀਤੀ। ਰਾਹੁਲ ਨੇ ਕੋਲਾ ਲੱਦੇ ਸਾਈਕਲ ਨੂੰ ਕੁਝ ਦੂਰੀ ਤੱਕ ਖਿੱਚਿਆ ਵੀ।
ਰਾਹੁਲ ਨੇ ਕਿਹਾ ਕਿ ਸਾਈਕਲ ’ਤੇ ਦੋ ਕੁਇੰਟਲ ਕੋਲਾ ਢੋਣ ਵਾਲੇ ਨੌਜਵਾਨ ਰੋਜ਼ਾਨਾ 30-40 ਕਿੱਲੋਮੀਟਰ ਤੁਰਦੇ ਹਨ। ਉਨ੍ਹਾਂ ਨਾਲ ਗੱਲ ਕੀਤੇ ਬਿਨਾਂ, ਉਨ੍ਹਾਂ ਦੇ ਭਾਰ ਨੂੰ ਮਹਿਸੂਸ ਕੀਤੇ ਬਿਨਾਂ ਉਨ੍ਹਾਂ ਦੀਆਂ ਸਮੱਸਿਆਵਾਂ ਨਹੀਂ ਸਮਝੀਆਂ ਜਾ ਸਕਦੀਆਂ। ਜੇ ਇਨ੍ਹਾਂ ਨੌਜਵਾਨ ਵਰਕਰਾਂ ਦੀ ਜ਼ਿੰਦਗੀ ਦੀ ਰਫਤਾਰ ਸੁਸਤ ਪੈ ਜਾਵੇ ਤਾਂ ਭਾਰਤ ਦੀ ਉਸਾਰੀ ਦਾ ਚੱਕਾ ਰੁਕ ਜਾਵੇਗਾ।

LEAVE A REPLY

Please enter your comment!
Please enter your name here