ਪੁਣੇ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਮਾਲ ਅਧਿਕਾਰੀ ਦੇ ਦਫਤਰ ਤੋਂ ਅਣਪਛਾਤਿਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ ਵੀ ਐੱਮ) ਕੰਟਰੋਲ ਯੂਨਿਟ ਅਤੇ ਕੁੱਝ ਕਾਗਜ਼ ਪੱਤਰ ਚੋਰੀ ਕਰ ਲਏ। ਚੋਰੀ ਦੀ ਸੀ ਸੀ ਟੀ ਵੀ ਫੁਟੇਜ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 3 ਫਰਵਰੀ ਨੂੰ ਸਾਸਵਾੜ ’ਚ ਤਹਿਸੀਲਦਾਰ ਦੇ ਦਫਤਰ ’ਚ ਵਾਪਰੀ। ਪੁਣੇ ਦਿਹਾਤੀ ਦੇ ਪੁਲਸ ਸੁਪਰਡੈਂਟ ਪੰਕਜ ਦੇਸ਼ਮੁਖ ਨੇ ਕਿਹਾ-ਇੱਕ ਈ ਵੀ ਐੱਮ ਮਸ਼ੀਨ ਦਾ ਕੰਟਰੋਲ ਯੂਨਿਟ ਅਤੇ ਕੁਝ ਕਾਗਜ਼ ਚੋਰੀ ਹੋਏ ਹਨ। ਚੋਰੀ ’ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਫੜਨ ਲਈ ਟੀਮਾਂ ਤਾਇਨਾਤ ਕੀਤੀਆਂ ਹਨ।



