ਗੁਜਰਾਤ ਦੇ ਮਾਸਟਰਾਂ ਨੂੰ ਡੇਢ ਕਰੋੜ ਜੁਰਮਾਨਾ

0
146

ਗਾਂਧੀਨਗਰ : ਗੁਜਰਾਤ ’ਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੇ ਮੁਲਾਂਕਣ ਦੌਰਾਨ ਅੰਕਾਂ ਦੀ ਗਣਨਾ ’ਚ ਗਲਤੀਆਂ ਕਰਨ ’ਤੇ ਦੋ ਸਾਲਾਂ ’ਚ 9 ਹਜ਼ਾਰ ਤੋਂ ਵੱਧ ਸਕੂਲ ਅਧਿਆਪਕਾਂ ’ਤੇ 1.54 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਰਾਜ ਦੇ ਸਿੱਖਿਆ ਮੰਤਰੀ ਕੁਬੇਰ ਨੇ ਮੰਨਿਆ ਕਿ 9218 ਅਧਿਆਪਕਾਂ ਨੂੰ ਜੁਰਮਾਨਾ ਕੀਤਾ ਗਿਆ ਹੈ। 10ਵੀਂ ਜਮਾਤ ਦੇ 3350 ਅਤੇ 12ਵੀਂ ਜਮਾਤ ਦੇ 5868 ਅਧਿਆਪਕਾਂ ਨੇ ਸਾਲ 2022 ਅਤੇ 2023 ਦੀਆਂ ਬੋਰਡ ਪ੍ਰੀਖਿਆਵਾਂ ’ਚ ਉੱਤਰ ਪੱਤਰੀਆਂ ਦੇ ਮੁਲਾਂਕਣ ਦੌਰਾਨ ਅੰਕਾਂ ਦੀ ਗਣਨਾ ਕਰਨ ’ਚ ਗਲਤੀਆਂ ਕੀਤੀਆਂ ਸਨ। ਪ੍ਰਤੀ ਅਧਿਆਪਕ ਨੂੰ ਕਰੀਬ 1600 ਰੁਪਏ ਦਾ ਜੁਰਮਾਨਾ ਕੀਤਾ।
ਪੈਟਰੋਲ-ਡੀਜ਼ਲ ਦੇ ਰੇਟ ਘਟਣ ਦੀ ਸੰਭਾਵਨਾ ਨਹੀਂ
ਬੇਤੁਲ (ਗੋਆ) : ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤਾਜ਼ਾ ਮਜ਼ਬੂਤੀ ਕਾਰਨ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਡੀਜ਼ਲ ’ਤੇ ਕਰੀਬ 3 ਰੁਪਏ ਪ੍ਰਤੀ ਲਿਟਰ ਦਾ ਨੁਕਸਾਨ ਹੋ ਰਿਹਾ ਹੈ, ਜਦਕਿ ਪੈਟਰੋਲ ’ਤੇ ਉਨ੍ਹਾਂ ਦੇ ਮੁਨਾਫੇ ਵਿਚ ਕਮੀ ਆਈ ਹੈ। ਤੇਲ ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਪੈਟਰੋਲ ’ਤੇ ਘਟਦੇ ਮੁਨਾਫੇ ਅਤੇ ਡੀਜ਼ਲ ’ਤੇ ਘਾਟੇ ਕਾਰਨ ਪ੍ਰਚੂਨ ਕੀਮਤਾਂ ’ਚ ਕਟੌਤੀ ਕਰਨ ਤੋਂ ਗੁਰੇਜ਼ ਕਰ ਰਹੀਆਂ ਹਨ। ਅਪਰੈਲ 2022 ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ।
ਸੋਰੇਨ ਦਾ ਰਿਮਾਂਡ ਵਧਿਆ
ਰਾਂਚੀ : ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਨੇ ਬੁੱਧਵਾਰ ਕਥਿਤ ਜ਼ਮੀਨ ਘਪਲੇ ਨਾਲ ਜੁੜੇ ਮਨੀਲਾਂਡਰਿੰਗ ਮਾਮਲੇ ’ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਈ ਡੀ ਰਿਮਾਂਡ ’ਚ ਪੰਜ ਦਿਨਾਂ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 2 ਫਰਵਰੀ ਨੂੰ ਪੰਜ ਦਿਨਾਂ ਦਾ ਰਿਮਾਂਡ ਦਿੱਤਾ ਸੀ।

LEAVE A REPLY

Please enter your comment!
Please enter your name here