ਪਾਕਿਸਤਾਨ ’ਚ ਕੌਮੀ ਤੇ ਸੂਬਾਈ ਅਸੰਬਲੀਆਂ ਲਈ ਪੋਲਿੰਗ

0
214

ਇਸਲਾਮਾਬਾਦ : ਪਾਕਿਸਤਾਨ ਦੀ ਕੌਮੀ ਅਸੰਬਲੀ ਤੇ ਸੂਬਾਈ ਅਸੰਬਲੀਆਂ ਲਈ ਵੀਰਵਾਰ ਪੋਲਿੰਗ ਹੋਈ। ਨਤੀਜਿਆਂ ਦਾ ਐਲਾਨ 9 ਫਰਵਰੀ ਨੂੰ ਕੀਤਾ ਜਾਣਾ ਹੈ, ਪਰ ਅਣਅਧਿਕਾਰਤ ਨਤੀਜੇ ਰਾਤ ਨੂੰ ਹੀ ਮਿਲਣੇ ਸ਼ੁਰੂ ਹੋ ਜਾਣੇ ਸਨ। ਆਰਥਕ ਤੰਗੀ ਦੇ ਬਾਵਜੂਦ ਪਿਛਲੀਆਂ ਚਾਰ ਚੋਣਾਂ ਨਾਲੋਂ ਐਤਕੀਂ ਦੀ ਚੋਣ ਸਭ ਤੋਂ ਖਰਚੀਲੀ ਹੈ। ਕਰੀਬ ਇਕ ਹਜ਼ਾਰ ਕਰੋੜ ਰੁਪਏ ਖਰਚੇ ਗਏ। ਪੋਲਿੰਗ ਦੌਰਾਨ ਮੋਬਾਇਲ ਤੇ ਇੰਟਰਨੈੱਟ ਸੇਵਾ ਬੰਦ ਰੱਖੀ ਗਈ।
ਖੈਬਰ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਕੁਲਾਚੀ ਇਲਾਕੇ ਵਿਚ ਪੁਲਸ ਦੀ ਗਸ਼ਤੀ ਪਾਰਟੀ ’ਤੇ ਹਮਲੇ ਵਿਚ 4 ਪੁਲਸ ਵਾਲੇ ਮਾਰੇ ਗਏ।
ਟਾਂਕ ਖੇਤਰ ਵਿਚ ਪੋਲਿੰਗ ਸਟੇਸ਼ਨ ’ਤੇ ਗੋਲੀਬਾਰੀ ਵਿਚ ਇਕ ਪੁਲਸਮੈਨ ਦੀ ਮੌਤ ਹੋ ਗਈ। ਬਲੋਚਿਸਤਾਨ ਦੇ ਖਰਾਨ ਵਿਚ ਇਕ ਵਾਹਨ ਕੋਲ ਧਮਾਕੇ ਵਿਚ ਇਕ ਪੁਲਸ ਅਫਸਰ ਦੀ ਮੌਤ ਹੋ ਗਈ। ਬਲੋਚਿਸਤਾਨ ਦੇ ਲੱਜਾ ਸ਼ਹਿਰ ਵਿਚ ਧਮਾਕੇ ਨਾਲ ਦੋ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here