ਕੇਜਰੀਵਾਲ ਨੂੰ ਈ ਡੀ ਦਾ ਛੇਵਾਂ ਸੰਮਨ

0
200

ਨਵੀਂ ਦਿੱਲੀ : ਕਥਿਤ ਸ਼ਰਾਬ ਘੁਟਾਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛੇਵਾਂ ਸੰਮਨ ਜਾਰੀ ਕੀਤਾ ਹੈ। ਈ ਡੀ ਨੇ ਕੇਜਰੀਵਾਲ ਨੂੰ 19 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾ ਈ ਡੀ ਵੱਲੋਂ ਕੇਜਰੀਵਾਲ ਨੂੰ 5 ਸੰਮਨ ਜਾਰੀ ਕੀਤੀ ਜਾ ਚੁੱਕੇ ਹਨ। ਹਾਲੇ ਤੱਕ ਭੇਜੇ ਗਏ ਸੰਮਨਾਂ ’ਤੇ ਕੇਜਰੀਵਾਲ ਈ ਡੀ ਸਾਹਮਣੇ ਪੁੱਛਗਿੱਛ ਲਈ ਪੇਸ਼ ਨਹੀਂ ਹੋਏ। ਉਨ੍ਹਾ ਈ ਡੀ ਦੇ ਸੰਮਨਾਂ ਨੂੰ ਬਦਲੇ ਦੀ ਕਾਰਵਾਈ ਦੱਸਿਆ ਸੀ।
ਬਦਰੀਨਾਥ ਦੇ ਕਪਾਟ 12 ਮਈ ਨੂੰ ਖੋਲ੍ਹਣ ਦਾ ਐਲਾਨ
ਦੇਹਰਾਦੂਨ : ਉਤਰਾਖੰਡ ਦੇ ਬਦਰੀਨਾਥ ਧਾਮ ਦੇ ਕਪਾਟ ਸ਼ਰਧਾਲੂਆਂ ਲਈ 12 ਮਈ ਨੂੰ ਸਵੇਰੇ 6 ਵਜੇ ਖੋਲ੍ਹ ਦਿੱਤੇ ਜਾਣਗੇ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੈਂਦਰ ਅਜੈ ਨੇ ਪ੍ਰੰਪਰਾ ਮੁਤਾਬਕ ਬਸੰਤ ਪੰਚਮੀ ਦੇ ਮੌਕੇ ’ਤੇ ਨਰਿੰਦਰ ਨਗਰ ਪੈਲੇਸ ’ਚ ਧਾਰਮਿਕ ਸਮਾਰੋਹ ਤੋਂ ਬਾਅਦ ਮੰਦਰ ਦੇ ਕਪਾਟ ਖੋਲ੍ਹਣ ਦੀ ਤਰੀਕ ਅਤੇ ਸਮੇਂ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here