ਕਿਸਾਨਾਂ ਵੱਲੋਂ ਕੈਪਟਨ, ਜਾਖੜ ਤੇ ਢਿੱਲੋਂ ਦੇ ਘਰਾਂ ਅੱਗੇ ਧਰਨੇ

0
180

ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਸ਼ਨੀਵਾਰ ਪੰਜਾਬ ਦੇ ਤਿੰਨ ਭਾਜਪਾ ਨੇਤਾਵਾਂ ਦੇ ਘਰਾਂ ਮੂਹਰੇ ਲਗਾਤਾਰ ਦੋ ਦਿਨਾਂ ਲਈ ਦਿਨ-ਰਾਤ ਦੇ ਧਰਨੇ ਸ਼ਨੀਵਾਰ ਸ਼ੁਰੂ ਕਰ ਦਿੱਤੇ ਤੇ ਇਸ ਦੇ ਨਾਲ ਹੀ ਅਤੇ ਰਾਜ ਦੇ ਟੋਲ ਪਲਾਜ਼ਾ ਪਰਚੀ ਮੁਕਤ ਕਰਾ ਦਿੱਤੇ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਭਾਜਪਾ ਦੇ ਤਿੰਨ ਮੁੱਖ ਸੂਬਾਈ ਆਗੂਆਂ ਸੁਨੀਲ ਜਾਖੜ ਦੇ ਅਬੋਹਰ, ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਅਤੇ ਕੇਵਲ ਸਿੰਘ ਢਿੱਲੋਂ ਦੇ ਬਰਨਾਲਾ ਵਿਚਲੇ ਘਰਾਂ ਅੱਗੇ ਧਰਨੇ ਸ਼ੁਰੂ ਕੀਤੇ ਗਏ ਹਨ। ਜਥੇਬੰਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ।

LEAVE A REPLY

Please enter your comment!
Please enter your name here