39.2 C
Jalandhar
Saturday, July 27, 2024
spot_img

ਭਾਰਤ ਦੀ ਇੰਗਲੈਂਡ ’ਤੇ ਵੱਡੀ ਜਿੱਤ

ਰਾਜਕੋਟ : ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਤੇ ਰਵਿੰਦਰ ਜਡੇਜਾ ਦੀਆਂ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਐਤਵਾਰ ਇੰਗਲੈਂਡ ਨੂੰ ਤੀਜੇ ਕਿ੍ਰਕਟ ਟੈੱਸਟ ਦੇ ਚੌਥੇ ਦਿਨ 434 ਦੌੜਾਂ ਦੀ ਵੱਡੀ ਹਾਰ ਦਿੱਤੀ ਤੇ ਪੰਜ ਮੈਚਾਂ ਦੀ ਲੜੀ ’ਚ 2-1 ਨਾਲ ਅੱਗੇ ਹੋ ਗਿਆ। 557 ਦੌੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 34.4 ਓਵਰਾਂ ’ਚ 122 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਡੇਜਾ ਨੇ 41 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ ਦੋ ਅਤੇ ਜਸਪ੍ਰੀਤ ਬੁਮਰਾਹ ਤੇ ਰਵੀਚੰਦਰਨ ਅਸ਼ਵਿਨ ਨੇ ਇਕ-ਇਕ ਵਿਕਟ ਲਈ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ 430 ਦੌੜਾਂ ’ਤੇ ਘੋਸ਼ਿਤ ਕਰ ਦਿੱਤੀ ਸੀ। ਜੈਸਵਾਲ ਨੇ ਨਾਬਾਦ 214 ਦੌੜਾਂ ਬਣਾਈਆਂ, ਜੋ ਉਸ ਦਾ ਲਗਾਤਾਰ ਦੂਜਾ ਟੈਸਟ ਦੋਹਰਾ ਸੈਂਕੜਾ ਹੈ।

Related Articles

LEAVE A REPLY

Please enter your comment!
Please enter your name here

Latest Articles