‘ਇੰਡੀਆ’ ਲਈ ਪਹਿਲੀ ਚੰਗੀ ਖਬਰ ਯੂ ਪੀ ਤੋਂ

0
175

ਲਖਨਊ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਲਈ ਯੂ ਪੀ ਤੋਂ ਬੁੱਧਵਾਰ ਚੰਗੀ ਖਬਰ ਨਿਕਲੀ, ਜਦੋਂ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਐਲਾਨ ਕੀਤਾ। ਕੁੱਲ 80 ਸੀਟਾਂ ਵਿੱਚੋਂ 17 ਕਾਂਗਰਸ ਦੇ ਹਿੱਸੇ ਆਈਆਂ ਹਨ, ਜਦਕਿ ਸਮਾਜਵਾਦੀ ਪਾਰਟੀ ਬਾਕੀ 63 ਸੀਟਾਂ ਵਿੱਚੋਂ ਹੋਰਨਾਂ ਭਾਈਵਾਲਾਂ ਨੂੰ ਵੀ ਦੇਵੇਗੀ। 2019 ਦੀਆਂ ਚੋਣਾਂ ਵਿਚ ਕਾਂਗਰਸ ਸਿਰਫ ਰਾਏਬਰੇਲੀ ਦੀ ਸੀਟ ਹੀ ਜਿੱਤ ਸਕੀ ਸੀ। ਕਾਂਗਰਸ ਦੇ ਯੂ ਪੀ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਸਮਾਜਵਾਦੀ ਪਾਰਟੀ ਦੇ ਆਗੂਆਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕਿਹਾਮੈਂ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਯੂ ਪੀ ’ਚ ਕਾਂਗਰਸ 17 ਸੀਟਾਂ ਲੜੇਗੀ ਤੇ ਬਾਕੀ 63 ਸੀਟਾਂ ਸਪਾ ਤੇ ਦੂਜੀਆਂ ਭਾਈਵਾਲ ਪਾਰਟੀਆਂ ਲੜਨਗੀਆਂ। ਰਿਪੋਰਟਾਂ ਮੁਤਾਬਕ ਸੀਟਾਂ ਦੀ ਵੰਡ ਸਿਰੇ ਲਾਉਣ ਵਿਚ ਪਿ੍ਰਅੰਕਾ ਗਾਂਧੀ ਨੇ ਅਹਿਮ ਰੋਲ ਅਦਾ ਕੀਤਾ। ਉਸ ਨੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਵੇਰੇ ਫੋਨ ’ਤੇ ਗੱਲ ਕੀਤੀ ਤੇ ਅਖਿਲੇਸ਼ ਨੇ ਫਿਰ ਕਿਹਾਅੰਤ ਭਲਾ ਸੋ ਭਲਾ। ਕਾਂਗਰਸ ਦੇ ਹਿੱਸੇ ਆਈਆਂ ਸੀਟਾਂ ਵਿਚ ਰਾਏ ਬਰੇਲੀ, ਅਮੇਠੀ, ਕਾਨਪੁਰ ਸ਼ਹਿਰ, ਫਤਿਹਪੁਰ ਸੀਕਰੀ, ਬੰਸਗਾਓਂ, ਸਹਾਰਨਪੁਰ, ਪ੍ਰਯਾਗਰਾਜ, ਮਹਾਰਾਜਗੰਜ, ਵਾਰਾਨਸੀ, ਅਮਰੋਹਾ, ਝਾਂਸੀ, ਬੁਲੰਦਸ਼ਹਿਰ, ਗਾਜ਼ੀਆਬਾਦ, ਮਥੁਰਾ, ਸੀਤਾਪੁਰ, ਬਾਰਾਬੰਕੀ ਤੇ ਦਿਓਰੀਆ ਸ਼ਾਮਲ ਹਨ। ਕਾਂਗਰਸ ਨੇ ਸਪਾ ਲਈ ਮੱਧ ਪ੍ਰਦੇਸ਼ ਵਿੱਚ ਖਜੂਰਾਹੋ ਸੀਟ ਛੱਡੀ ਹੈ।

LEAVE A REPLY

Please enter your comment!
Please enter your name here