ਨਵੀਂ ਦਿੱਲੀ : ਪੰਜਾਬ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਬੁੱਧਵਾਰ ਕਿਹਾ ਕਿ ਸਾਰੇ ਕਿਸਾਨ ਇਕੱਠੇ ਹੋ ਕੇ ‘ਦਿੱਲੀ ਚਲੋ’ ਮਾਰਚ ਨਹੀਂ ਕਰਨਗੇ। ਸਿਰਫ ਕਿਸਾਨ ਆਗੂ ਹੀ ਰਾਜਧਾਨੀ ਵੱਲ ਮਾਰਚ ਕਰਨਗੇ। ਉਨ੍ਹਾ ਕਿਹਾ-ਅਸੀਂ ਫੈਸਲਾ ਕੀਤਾ ਹੈ ਕਿ ਕੋਈ ਵੀ ਕਿਸਾਨ, ਨੌਜਵਾਨ ਅੱਗੇ ਨਹੀਂ ਵਧੇਗਾ। ਆਗੂ ਦਿੱਲੀ ਵੱਲ ਮਾਰਚ ਕਰਨਗੇ। ਅਸੀਂ ਆਪਣੇ ਜਵਾਨਾਂ ’ਤੇ ਹਮਲਾ ਨਹੀਂ ਕਰਾਂਗੇ। ਅਸੀਂ ਸ਼ਾਂਤੀ ਨਾਲ ਚੱਲਾਂਗੇ। ਇਹ ਸਭ ਕੁਝ ਖਤਮ ਹੋ ਸਕਦਾ ਹੈ ਜੇ ਕੇਂਦਰ ਸਰਕਾਰ ਐੱਮ ਐੱਸ ਪੀ ’ਤੇ ਕਾਨੂੰਨ ਬਣਾਵੇ।




