ਕਸ਼ਮੀਰ ਨੂੰ ਜਾਂਦੇ ਸਾਰੇ ਰਾਹ ਬੰਦ

0
141

ਸ੍ਰੀਨਗਰ : 48 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਅਤੇ ਮੋਹਲੇਧਾਰ ਬਾਰਸ਼ ਕਾਰਨ ਬੁੱਧਵਾਰ ਕਸ਼ਮੀਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਆਵਾਜਾਈ ਲਈ ਬੰਦ ਰਹੀਆਂ। ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ’ਤੇ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ। ਇਸ ਦੌਰਾਨ ਘਾਟੀ ਵੱਲ ਜਾਣ ਵਾਲੇ ਹੋਰ ਸਾਰੇ ਹਾਈਵੇਅ ਜਿਵੇਂ ਮੁਗਲ ਰੋਡ, ਸਿੰਥਨ-ਕਿਸ਼ਤਵਾੜ ਰੋਡ, ਸ੍ਰੀਨਗਰ-ਲੇਹ ਰੋਡ ਅਤੇ ਗੁਰੇਜ਼ ਅਤੇ ਕਰਨਾਹ/ਕੇਰਨ ਦੇ ਸਰਹੱਦੀ ਖੇਤਰਾਂ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਮਾਰਗਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਗੁਲਮਰਗ, ਸੋਨਮਰਗ, ਪਹਿਲਗਾਮ, ਡੂਡਪੱਥਰੀ, ਡਾਕਸੁਮ, ਕੋਕਰਨਾਗ ਅਤੇ ਹੋਰ ਪਹਾੜੀ ਖੇਤਰਾਂ ’ਚ 48 ਘੰਟਿਆਂ ਦੌਰਾਨ 1 ਤੋਂ 3 ਫੁੱਟ ਤੱਕ ਬਰਫਬਾਰੀ ਹੋਈ ਹੈ।

LEAVE A REPLY

Please enter your comment!
Please enter your name here