ਲੁਧਿਆਣੇ ਦੀ ਕੁੜੀ ਨੇ ਪਾਕਿਸਤਾਨੀ ਨਾਲ ਵਿਆਹ ਕਰਵਾਇਆ

0
209

ਇਸਲਾਮਾਬਾਦ : ਜਰਮਨੀ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨੇ ਜੈਨਬ ਨਾਂਅ ਰੱਖ ਕੇ ਪਾਕਿਸਤਾਨ ਦੇ ਅਲੀ ਅਰਸਲਾਨ ਨਾਲ ਵਿਆਹ ਕਰ ਲਿਆ ਹੈ। ਇਸ ਦੀ ਪੁਸ਼ਟੀ ਜਾਮੀਆ ਹਨਫੀਆ ਸਿਆਲਕੋਟ ਵੱਲੋਂ ਜਾਰੀ ਇਸਲਾਮ ਕਬੂਲਣ ਦੇ ਸਰਟੀਫਿਕੇਟ ਤੋਂ ਹੁੰਦੀ ਹੈ। ਜਸਪ੍ਰੀਤ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਨੇ ਵਿਆਹ ਤੋਂ ਪਹਿਲਾਂ ਜਾਮੀਆ ਹਨਫੀਆ ਸਿਆਲਕੋਟ ਵਿਖੇ ਇਸਲਾਮ ਕਬੂਲ ਕਰ ਲਿਆ ਅਤੇ ਇੱਥੇ ਉਸ ਦਾ ਨਵਾਂ ਨਾਂਅ ਰੱਖਿਆ ਗਿਆ। ਖਬਰਾਂ ਮੁਤਾਬਕ ਵਿਦੇਸ਼ ’ਚ ਰਹਿੰਦਿਆਂ ਦੋਹਾਂ ਦੀ ਜਾਣ-ਪਛਾਣ ਹੋਈ ਤਾਂ ਅਰਸਲਾਨ ਨੇ ਉਸ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਅਤੇ ਉਥੇ ਹੀ ਉਨ੍ਹਾਂ ਵਿਆਹ ਕਰਵਾ ਲਿਆ। ਜਸਪ੍ਰੀਤ ਕੌਰ 16 ਜਨਵਰੀ ਨੂੰ ਧਾਰਮਕ ਯਾਤਰਾ ’ਤੇ ਪਾਕਿਸਤਾਨ ਗਈ ਸੀ ਅਤੇ ਇਸੇ ਦੌਰਾਨ ਦੋਹਾਂ ਦਾ ਵਿਆਹ ਹੋ ਗਿਆ। ਉਸ ਕੋਲ ਭਾਰਤੀ ਪਾਸਪੋਰਟ ਵੀ ਹੈ ਤੇ ਉਸ ਨੂੰ 15 ਅਪਰੈਲ ਤੱਕ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here